ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਨੇ ਖਰੀਦੀ ਨਵੀਂ ਕਾਰ, ਮੁਸਕਾਨ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

written by Shaminder | October 05, 2022 10:19am

ਗਿੱਪੀ ਗਰੇਵਾਲ (Gippy Grewal)  ਦੀ ਭਤੀਜੀ (Niece)ਮੁਸਕਾਨ ਗਰੇਵਾਲ (Muskan Grewal) ਨੇ ਨਵੀਂ ਕਾਰ (New Car)ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।  ਇਸ ਦੇ ਨਾਲ ਹੀ ਉਸ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ ਹੈ ।

Gippy Brother ,, Image Source Instagram

ਹੋਰ ਪੜ੍ਹੋ : ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁਸਕਾਨ ਗਰੇਵਾਲ ਆਪਣੇ ਪਤੀ ਦੇ ਨਾਲ ਕਾਰ ਦੇ ਕੋਲ ਖਲੋਤੀ ਹੋਈ ਨਜ਼ਰ ਆ ਰਹੀ ਹੈ । ਜਦੋਂਕਿ ਇੱਕ ਹੋਰ ਤਸਵੀਰ ‘ਚ  ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ‘ਚ ਮੁਸਕਾਨ ਦੇ ਪਿਤਾ ਸਿੱਪੀ ਗਰੇਵਾਲ ਵੀ ਦਿਖਾਈ ਦੇ ਰਹੇ ਹਨ ।

Gippy Brother Image Source :instagram

ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝਾ ਕੀਤਾ ਵੀਡੀਓ, ਰਿਸ਼ਤੇਦਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਮਾਂ ਵੀ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮੁਸਕਾਨ ਗਰੇਵਾਲ ਨੂੰ ਇਸ ਨਵੀਂ ਕਾਰ ਦੇ ਲਈ ਵਧਾਈ ਦੇ ਰਹੇ ਹਨ ।ਦੱਸ ਦਈਏ ਕਿ ਮੁਸਕਾਨ ਗਰੇਵਾਲ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ।

Muskan Grewal Car Image Source: Instagram

ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਾਈਆਂ ਸਨ । ਗਿੱਪੀ ਗਰੇਵਾਲ ਨੇ ਇਸ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਗਿੱਪੀ ਗਰੇਵਾਲ ਵੀ ਅਕਸਰ ਆਪਣੇ ਭਰਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੋਵਾਂ ਭਰਾਵਾਂ ਦੀ ਆਪਸ ‘ਚ ਵਧੀਆ ਬਾਂਡਿੰਗ ਹੈ ।

You may also like