ਮੀਕਾ ਸਿੰਘ ਨੂੰ ਵੇਖ ਕੇ ਐਕਸਾਈਟਡ ਹੋਈ ਕੁੜੀ, ਵੇਖ ਕੇ  ਮੀਕਾ ਸਿੰਘ ਨੂੰ ਵੀ ਆਈਆਂ ਤ੍ਰੇਲੀਆਂ

written by Shaminder | June 14, 2022

ਮੀਕਾ ਸਿੰਘ (Mika Singh) ਦਾ ਸਵੈਂਵਰ ਚੱਲ ਰਿਹਾ ਹੈ । ਜਿਸ ‘ਚ ਮੀਕਾ ਸਿੰਘ ਲਾੜੀ ਦੀ ਭਾਲ ਕਰ ਰਹੇ ਹਨ । ਮੀਕਾ ਸਿੰਘ ਵੀ ਲਾੜੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਪਰ ਇਸ ਸ਼ੋਅ ਦਾ ਇੱਕ ਪ੍ਰੋਮੋ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਮੀਕਾ ਸਿੰਘ ਨੂੰ ਵੇਖ ਕੇ ਇੱਕ ਕੁੜੀ ਆਪੇ ਤੋਂ ਬਾਹਰ ਹੋ ਜਾਂਦੀ ਹੈ । ਉਹ ਏਨੀਂ ਜਿਆਦਾ ਐਕਸਾਈਟਡ ਹੋ ਜਾਂਦੀ ਹੈ ਕਿ ਉਸ ਨੂੰ ਵੇਖ ਕੇ ਮੀਕਾ ਸਿੰਘ ਨੂੰ ਵੀ ਤਰੇਲੀਆਂ ਆ ਜਾਂਦੀਆਂ ਹਨ ।

Mika-Singh image From instagram

ਹੋਰ ਪੜ੍ਹੋ : ਮੀਕਾ ਸਿੰਘ ਦੇ ਵਿਆਹ ਨੂੰ ਲੈ ਕੇ ਕਪਿਲ ਸ਼ਰਮਾ ਨੇ ਜਤਾਈ ਚਿੰਤਾ, ਕਿਹਾ ਕਿਤੇ ਲਾੜਾ ਨਾ ਕਰ ਦੇਵੇ ਅਜਿਹਾ ਕੰਮ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਏਨੀਂ ਦਿਨੀਂ ਮੀਕਾ ਇਸ ਸ਼ੋਅ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਜੋਧਪੁਰ ‘ਚ ਇਸ ਸ਼ੋਅ ਦੀ ਸ਼ੂਟਿੰਗ ਹੋ ਰਹੀ ਹੈ ।ਮੀਕਾ ਸਿੰਘ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਨਾ ਸਿਰਫ਼ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ ।

Mika Singh image From instagram

ਹੋਰ ਪੜ੍ਹੋ : ਮਾਸਟਰ ਸਲੀਮ ਨੇ ਜਗਰਾਤੇ ਦੌਰਾਨ ਸਿੱਧੂ ਮੂਸੇਵਾਲੇ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ ਤੋਂ ਬਾਅਦ ਮੰਗੀ ਮੁਆਫ਼ੀ, ਦੇਖੋ ਵੀਡੀਓ

ਕਈ ਫ਼ਿਲਮਾਂ ‘ਚ ਮੀਕਾ ਸਿੰਘ ਅਦਾਕਾਰੀ ਵੀ ਕਰ ਚੁੱਕੇ ਹਨ । ਬਾਲੀਵੁੱਡ ‘ਚ ਉਨ੍ਹਾਂ ਦੀ ਸਲਮਾਨ ਖ਼ਾਨ ਦੇ ਨਾਲ ਦੋਸਤੀ ਕਿਸੇ ਤੋਂ ਛਿਪੀ ਹੋਈ ਨਹੀਂ ਹੈ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਚੋਂ ਹੀ ਮਿਲੀ ਹੈ ।

image From instagram

ਜਿੱਥੇ ਉਨ੍ਹਾਂ ਦੇ ਪਿਤਾ ਗੁਰਦੁਆਰਾ ਸਾਹਿਬ ‘ਚ ਰਾਗੀ ਸਨ, ਉੱਥੇ ਹੀ ਉਨ੍ਹਾਂ ਦਾ ਵੱਡਾ ਭਰਾ ਦਲੇਰ ਮਹਿੰਦੀ ਵੀ ਇੱਕ ਬਿਹਤਰੀਨ ਗਾਇਕ ਹੈ । ਮੀਕਾ ਸਿੰਘ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like