'ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਰਾਹੀਂ ਡਾਇਰੈਕਸ਼ਨ ‘ਚ ਡੈਬਿਊ ਕਰਨ ਜਾ ਰਹੇ ਨੇ ਅਮਰਿੰਦਰ ਗਿੱਲ
'ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਰਾਹੀਂ ਡਾਇਰੈਕਸ਼ਨ ‘ਚ ਡੈਬਿਊ ਕਰਨ ਜਾ ਰਹੇ ਨੇ ਅਮਰਿੰਦਰ ਗਿੱਲ
ਪੰਜਾਬੀ ਗਾਇਕ/ਐਕਟਰ ਅਮਰਿੰਦਰ ਗਿੱਲ Amrinder Gill ਅਜਿਹੇ ਕਲਾਕਾਰ ਨੇ ਜੋ ਕਿ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਉਡੀਕ ਕਰਦੇ ਰਹਿੰਦੇ ਨੇ। ਅੱਜ ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਿਆਰਾ ਜਿਹਾ ਸਰਪ੍ਰਾਈਜ਼ ਦਿੱਤਾ ਹੈ। ਜੀ ਹਾਂ ਗਾਇਕ, ਅਦਾਕਾਰੀ ਤੋਂ ਬਾਅਦ ਹੁਣ ਅਮਰਿੰਦਰ ਗਿੱਲ ਡਾਇਰੈਕਸ਼ਨ ‘ਚ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਹੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।
ਹੋਰ ਪੜ੍ਹੋ : Saunkan Saunkne: ਸਰਗੁਣ ਨੂੰ ਪਤੀ ਦੇ ਦੂਜੇ ਵਿਆਹ ਦਾ ਚੜ੍ਹਿਆ ਚਾਅ, ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ
image source- instagram
ਜੀ ਹਾਂ ਉਹ ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ ਸਿੰਘ ਦੀ ਲਿਖੀ ਫ਼ਿਲਮ ‘ਛੱਲਾ ਮੁੜਕੇ ਨਹੀਂ ਆਇਆ’ ਦੇ ਡਾਇਰੈਕਸ਼ਨ ‘ਚ ਕਦਮ ਰੱਖਣ ਜਾ ਰਹੇ ਹਨ। ਫ਼ਿਲਮ ਦਾ ਪੋਸਟਰ ਉੱਤੇ ਫ਼ਿਲਮ ਦੀ ਰਿਲੀਜ਼ ਡੇਟ 29 ਜੁਲਾਈ 2022 ਲਿਖੀ ਹੋਈ ਹੈ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਫ਼ਿਲਮ ਦਾ ਇਹ ਪੋਸਟਰ ਖੂਬ ਸ਼ੇਅਰ ਹੋ ਰਿਹਾ ਹੈ। ਪ੍ਰਸ਼ੰਸਕ ਇਸ ਖ਼ਬਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਉਤਸੁਕ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਇੱਕ ਵੱਡਾ ਜਿਹਾ ਪਾਣੀ ਵਾਲਾ ਜ਼ਹਾਜ ਨਜ਼ਰ ਆ ਰਿਹਾ ਹੈ। ਪੋਸਟਰ ਤੋਂ ਹੀ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ।

ਰਿਦਮ ਬੁਆਏਜ਼ ਦੇ ਲੇਬਲ ਹੇਠ ਇਹ ਫ਼ਿਲਮ ਰਿਲੀਜ਼ ਹੋਵੇਗੀ। ਫ਼ਿਲਹਾਲ ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਇਸ ਫ਼ਿਲਮ ਦੇ ਨਾਲ ਜੁੜੀ ਹੋਰ ਜਾਣਕਾਰੀ ਅਸੀਂ ਜਲਦੀ ਹੈ ਲੈ ਕੇ ਆਵਾਂਗੇ। ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ‘ਚੱਲ ਮੇਰਾ ਪੁੱਤ’ ਦੇ ਤੀਜੇ ਭਾਗ ‘ਚ ਨਜ਼ਰ ਆਏ ਸੀ। ਦੱਸ ਦਈਏ ਬਹੁਤ ਜਲਦ ਉਹ ਇਸ ਫ਼ਿਲਮ ਦੇ ਚੌਥਾ ਭਾਗ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪੱਗ ਦੀ ਚਰਚਾ ਵਿਦੇਸ਼ਾਂ ਤੱਕ, ਨਾਰਵੇ ਦੀ ਫੀਮੇਲ ਫੈਨ ਨੇ ਸਪੈਸ਼ਲ ਤਿਆਰ ਕੀਤੀ ਪੱਗ ਗਾਇਕ ਨੂੰ ਕੀਤੀ ਗਿਫਟ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
