ਪਹਿਲੀ ਵਾਰ ਗੋਵਿੰਦਾ ਨੇ ਆਪਣੀ ਪਤਨੀ ਸੁਨੀਤਾ ਨਾਲ ਕੀਤਾ ਡਾਂਸ, ਰੋਮਾਂਟਿਕ ਵੀਡੀਓ ਹੋਇਆ ਵਾਇਰਲ

written by Lajwinder kaur | October 21, 2022 05:27pm

Govinda dance with his wife Sunita: ਅਭਿਨੇਤਾ ਗੋਵਿੰਦਾ, ਉਸਦੀ ਪਤਨੀ ਸੁਨੀਤਾ, ਅਤੇ ਉਨ੍ਹਾਂ ਦੀ ਧੀ ਟੀਨਾ ਆਹੂਜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਗੋਵਿੰਦਾ ਆਪਣੇ ਪਰਿਵਾਰ ਦੇ ਨਾਲ ਇੰਡੀਅਨ ਆਈਡਲ 13 ਸ਼ੋਅ ‘ਚ ਸ਼ਿਰਕਤ ਕਰਨ ਪਹੁੰਚਿਆ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਐਪੀਸੋਡ ਦੇ ਇੱਕ ਨਵੇਂ ਪ੍ਰੋਮੋ ਵਿੱਚ ਗੋਵਿੰਦਾ ਨੂੰ ਪਹਿਲੀ ਵਾਰ ਆਪਣੀ ਪਤਨੀ ਨਾਲ ਨੱਚਦੇ ਹੋਏ ਦਿਖਾਇਆ ਗਿਆ ਹੈ।

ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

inside image of govinda image image source: Instagram

ਇਸ ਦੌਰਾਨ ਪਹਿਲੀ ਵਾਰ ਗੋਵਿੰਦਾ ਆਪਣੀ ਪਤਨੀ ਨਾਲ ਸਟੇਜ 'ਤੇ ਡਾਂਸ ਕਰਦੇ ਅਤੇ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਕਲਿੱਪ ਵਿੱਚ ਸੁਨੀਤਾ ਗੋਵਿੰਦਾ ਵੱਲ ਇਸ਼ਾਰਾ ਕਰਦੀ ਹੈ ਅਤੇ ਕਹਿੰਦੀ ਹੈ, ''ਗੋਵਿੰਦਾ ਨੇ ਅੱਜ ਤੱਕ ਮੇਰੇ ਨਾਲ ਡਾਂਸ ਨਹੀਂ ਕੀਤਾ ਹੈ।'' ਇਸ ਤੋਂ ਬਾਅਦ ਗੋਵਿੰਦਾ ਨੇ ਜੱਜਾਂ ਅਤੇ ਦਰਸ਼ਕਾਂ ਦੀ ਤਾੜੀਆਂ ਨਾਲ ਆਪਣੀ ਪਤਨੀ ਨਾਲ ਸਟੇਜ 'ਤੇ ਡਾਂਸ ਕਰਨ ਲਈ ਪਹੁੰਚ ਜਾਂਦੇ ਹਨ।

govinda with wife image source: Instagram

ਸਟੇਜ 'ਤੇ ਪਰਫਾਰਮੈਂਸ ਦੇਣ ਤੋਂ ਬਾਅਦ ਗੋਵਿੰਦਾ ਨੇ ਹੱਸ ਕੇ ਸੁਨੀਤਾ ਨੂੰ ਗਲੇ ਲਗਾਇਆ ਅਤੇ ਫਿਰ ਉਨ੍ਹਾਂ ਨੂੰ ਚੁੰਮ ਲਿਆ। ਇਹ ਸਭ ਦੇਖ ਕੇ ਜੱਜ ਨੇਹਾ ਖੂਬ ਹੱਸਦੀ ਨਜ਼ਰ ਆਈ, ਜਦੋਂ ਕਿ ਗੋਵਿੰਦਾ ਦੀ ਬੇਟੀ ਟੀਨਾ ਨੇ ਆਪਣਾ ਚਿਹਰਾ ਹੱਥ ਨਾਲ ਲੁਕਾ ਲਿਆ। ਇਸ ਕਲਿੱਪ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਪ੍ਰਸ਼ੰਸਕ ਨੇ ਗੋਵਿੰਦਾ ਅਤੇ ਸੁਨੀਤਾ ਦੀ ਜੋੜੀ ਨੂੰ 'ਖੂਬਸੂਰਤ' ਕਿਹਾ। ਇੱਕ ਹੋਰ ਨੇ ਕਿਹਾ, "ਗੋਵਿੰਦਾ ਹਮੇਸ਼ਾ ਇੱਕ ਮਹਾਨ ਅਦਾਕਾਰ ਰਹਿਣਗੇ."

govinda viral video image source: Instagram

ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ 11 ਮਾਰਚ 1987 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਇਸ ਪਿਆਰੇ ਜੋੜੇ ਦੇ ਦੋ ਬੱਚੇ ਹਨ, ਬੇਟੀ ਟੀਨਾ ਆਹੂਜਾ ਅਤੇ ਬੇਟਾ ਯਸ਼ਵਰਧਨ।

ਇੱਥੇ ਕਲਿੱਕ ਕਰਕੇ ਦੇਖੋ ਵੀਡੀਓ।

You may also like