ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

written by Lajwinder kaur | October 21, 2022 02:19pm

Richa Chadha News: ਨਵੀਂ ਵਿਆਹੀ ਜੋੜੀ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਰੋਮਾਂਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੋਹਾਂ ਨੇ ਹਾਲ ਹੀ 'ਚ ਆਪਣੇ ਵਿਆਹ ਦਾ ਜਸ਼ਨ ਮਨਾਇਆ। ਜੋੜੇ ਨੇ 2020 ਵਿੱਚ ਕਾਨੂੰਨੀ ਤੌਰ 'ਤੇ ਵਿਆਹ ਕਰਵਾ ਲਿਆ ਸੀ ਪਰ ਮਹਾਂਮਾਰੀ ਅਤੇ ਨਿੱਜੀ ਕਾਰਨਾਂ ਕਰਕੇ ਉਹ ਵਿਆਹ ਨਹੀਂ ਕਰਵਾ ਸਕੇ।

ਹੁਣ ਜਦੋਂ ਹਾਲਾਤ ਆਮ ਵਾਂਗ ਹੋ ਗਏ ਤਾਂ ਦੋਵਾਂ ਨੇ ਵਿਆਹ ਦੀਆਂ ਰਸਮਾਂ ਧੂਮ-ਧਾਮ ਨਾਲ ਨਿਭਾਈਆਂ ਅਤੇ ਫਿਰ ਮੁੰਬਈ, ਦਿੱਲੀ ਅਤੇ ਲਖਨਊ ਵਿੱਚ ਪਾਰਟੀਆਂ ਕੀਤੀਆਂ। ਹੁਣ ਰਿਚਾ ਚੱਢਾ ਨੇ ਪਤੀ ਅਲੀ ਫਜ਼ਲ ਨੂੰ ਇੱਕ ਅਨਮੋਲ ਤੋਹਫਾ ਦਿੱਤਾ ਹੈ। ਆਓ ਦੱਸਦੇ ਹਾਂ ਕੀ ਹੈ ਇਹ ਖਾਸ ਤੋਹਫਾ।

ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

Image Source : Instagram

ਰਿਚਾ ਚੱਢਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੇ ਮਹਿੰਦੀ ਨਾਲ ਭਰੇ ਹੋਏ ਹੱਥ ਦੀ ਇੱਕ ਝਲਕ ਸਾਂਝੀ ਕੀਤੀ ਹੈ। ਜਿੱਥੇ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਆਪਣੇ ਹੱਥਾਂ 'ਤੇ ਅਲੀ ਦੇ ਨਾਂ ਦਾ ਟੈਟੂ ਬਣਵਾਇਆ ਹੋਇਆ ਹੈ। ਇਹ ਤੋਹਫ਼ਾ ਅਲੀ ਲਈ ਅਨਮੋਲ ਹੈ। ਆਪਣੀ ਪਤਨੀ ਤੋਂ ਇਹ ਤੋਹਫ਼ਾ ਪਾ ਕੇ ਉਹ ਵੀ ਬਹੁਤ ਖੁਸ਼ ਹੈ।

rich mehndi Image Source: Twitter

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਨੇ ਅਲੀ ਫਜ਼ਲ ਨਾਲ ਆਪਣੇ ਵਿਆਹ ਦਾ ਜਸ਼ਨ ਮਨਾਇਆ ਅਤੇ ਨਵੀਂ ਦੁਲਹਨ ਨੇ ਆਪਣੇ ਨਵੇਂ ਟੈਟੂ ਨਾਲ ਲਾੜੇ ਨੂੰ ਹੈਰਾਨ ਕਰ ਦਿੱਤਾ। ਰਿਚਾ ਨੇ ਆਪਣੇ ਹੱਥ 'ਤੇ ਅਲੀ ਦਾ ਨਾਮ ਲਿਖ ਕੇ ਆਪਣੇ ਪਤੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਰਿਚਾ ਦੇ ਹੱਥ 'ਤੇ ਉਰਦੂ 'ਚ ਅਲੀ ਦਾ ਨਾਂ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

Richa Chadha and Ali Fazal got married '2 years' ago, details inside Image Source: Twitter

ਇੱਕ ਦੋਸਤ ਨੇ ਖੁਲਾਸਾ ਕੀਤਾ, "ਰਿਚਾ ਨੇ ਆਪਣੇ ਗੁੱਟ 'ਤੇ ਇੱਕ ਨਵਾਂ ਸਥਾਈ ਟੈਟੂ ਬਣਵਾਇਆ ਹੈ। ਉਸ ਨੇ ਅਲੀ ਦਾ ਨਾਮ ਉਰਦੂ ਵਿੱਚ ਲਿਖਿਆ ਹੈ। ਰਿਚਾ ਨੇ ਇਹ ਆਪਣੇ ਵਿਆਹ ਦੇ ਜਸ਼ਨਾਂ ਦੀ ਸ਼ੁਰੂਆਤ ਵਿੱਚ ਬਣਵਾਇਆ ਸੀ।" ਹਾਲ ਹੀ ਵਿੱਚ ਇੱਕ ਨਵੇਂ ਵਿਆਹ ਦੇ ਰੂਪ ਵਿੱਚ ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਈ ਸੀ।

 

You may also like