ਈਸ਼ਾ ਦਿਓਲ ਨੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਆਪਣੀ ਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | October 21, 2022 01:50pm

Esha Deol news; ਬਾਲੀਵੁੱਡ ਦੀ ਅਦਾਕਾਰਾ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ 'Mercedes' ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

esha deol with family image source: instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਧੀ ਰਾਧਿਆ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Happy birthday my baby Radhya. God bless you 💋🧿🎈💗🎈💗🤗 I love you’। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕ ਆ ਚੁੱਕੇ ਹਨ।

esha deol image image source: instagram

ਕੁਝ ਦਿਨ ਪਹਿਲਾਂ ਹੀ ਈਸ਼ਾ ਦਿਓਲ ਨੇ ਆਪਣੀ ਮੰਮੀ ਹੇਮਾ ਮਾਲਿਨੀ ਨੂੰ ਵੀ ਪਿਆਰੀ ਜਿਹੀ ਪੋਸਟ ਪਾ ਕੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ।

Esha Deol image source: instagram

ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਧੁਮ’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲਾਂਕਿ ਈਸ਼ਾ ਦਿਓਲ ਨੇ ਫ਼ਿਲਮਾਂ ‘ਚ ਬਹੁਤ ਹੀ ਘੱਟ ਕੰਮ ਕੀਤਾ ਹੈ। ਕਿਉਂਕਿ ਵਿਆਹ ਤੋਂ ਬਾਅਦ ਉਹ ਆਪਣੇ ਘਰ ਪਰਿਵਾਰ ‘ਚ ਰੁੱਝ ਗਈ ਸੀ ਜਿਸ ਕਾਰਨ ਫ਼ਿਲਮਾਂ ‘ਚ ਜ਼ਿਆਦਾ ਕੰਮ ਨਹੀਂ ਕਰ ਸਕੀ। ਈਸ਼ਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ। ਉਸ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ। ਈਸ਼ਾ ਦਿਓਲ ਨੇ ਅੰਮਾ ਮੀਆਂ ਨਾਂਅ ਦੀ ਕਿਤਾਬ ਵੀ ਲਿਖੀ ਹੈ ਜਿਸ ‘ਚ ਉਸ ਨੇ ਆਪਣੇ ਮਾਂ ਬਣਨ ਦੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ।

 

View this post on Instagram

 

A post shared by Esha Deol Takhtani (@imeshadeol)

You may also like