ਫ਼ਿਲਮ ‘Govinda Naam Mera’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਵਿੱਕੀ-ਕਿਆਰਾ ਅਤੇ ਭੂਮੀ ਦਾ ਕਾਮੇਡੀ ਅਵਤਾਰ

written by Lajwinder kaur | November 20, 2022 08:04pm

Govinda Naam Mera Trailer: ਕਾਮੇਡੀ ਡਰਾਮਾ ਫ਼ਿਲਮ 'ਗੋਵਿੰਦਾ ਨਾਮ ਮੇਰਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦੀ ਕਾਫੀ ਸਮੇਂ ਤੋਂ ਚਰਚਾ ਸੀ। ਇਸ ਵਿੱਚ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ। ਧਰਮਾ ਪ੍ਰੋਡਕਸ਼ਨ ਦੀ ਇਹ ਫ਼ਿਲਮ ਸਿਨੇਮਾਘਰਾਂ ਦੀ ਬਜਾਏ ਸਿੱਧੇ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਤੁਸੀਂ 16 ਦਸੰਬਰ ਨੂੰ ਡਿਜ਼ਨੀ ਪਲੱਸ ਹੌਟ ਸਟਾਰ 'ਤੇ ਫ਼ਿਲਮ 'ਗੋਵਿੰਦਾ ਨਾਮ ਮੇਰਾ' ਦੇਖ ਸਕਦੇ ਹੋ।

ਹੋਰ ਪੜ੍ਹੋ: ਕਿਲੀ ਪੌਲ ਨੇ ਟਰੈਂਡਿੰਗ ਗੀਤ ‘Chann Sitare’ ‘ਤੇ ਬਣਾਈ ਰੀਲ, ਐਮੀ ਵਿਰਕ ਨੇ ਪੋਸਟ ਪਾ ਕੇ ਕੀਤੀ ਤਾਰੀਫ਼

govinda naam mera trailer released image source: youtube 

ਟ੍ਰੇਲਰ ਵਿੱਕੀ ਕੌਸ਼ਲ ਨਾਲ ਸ਼ੁਰੂ ਹੁੰਦਾ ਹੈ। ਉਸਦਾ ਨਾਮ ਗੋਵਿੰਦਾ ਹੈ ਜੋ ਪੇਸ਼ੇ ਤੋਂ ਕੋਰੀਓਗ੍ਰਾਫਰ ਹੈ। ਵਿੱਕੀ ਕੌਸ਼ਲ ਦੀ ਪਤਨੀ ਭੂਮੀ ਪੇਡਨੇਕਰ ਬਣੀ ਹੈ, ਉਸ ਦਾ ਕਿਰਦਾਰ ਗੌਰੀ ਹੈ। ਵਿੱਕੀ ਕਿਆਰਾ ਅਡਵਾਨੀ ਨੂੰ ਸੁਕੂ ਦੇ ਰੂਪ ਵਿੱਚ ਪਿਆਰ ਕਰਦਾ ਹੈ, ਜੋ ਇੱਕ ਡਾਂਸਰ ਵੀ ਹੈ। ਗੋਵਿੰਦਾ ਆਪਣੀ ਪਤਨੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਅਤੇ ਉਸ ਤੋਂ ਤਲਾਕ ਚਾਹੁੰਦਾ ਹੈ। ਜਿਸ 'ਤੇ ਗੌਰੀ ਕਹਿੰਦੀ ਹੈ, 'ਦੋ ਕਰੋੜ ਦਿਓ ਅਤੇ ਤਲਾਕ ਲੈ ਲਓ'।

inside image of govinda image source: youtube

ਟ੍ਰੇਲਰ 'ਚ ਅੱਗੇ ਗੋਵਿੰਦਾ ਗੌਰੀ 'ਤੇ ਬੰਦੂਕ ਦਿਖਾਉਂਦੇ ਹਨ। ਅਗਲੇ ਸੀਨ ਵਿੱਚ, ਪੁਲਿਸ ਇੱਕ ਕਤਲ ਦੀ ਜਾਂਚ ਕਰ ਰਹੀ ਹੈ। ਜਿਸ ਦਾ ਸ਼ੱਕ ਗੋਵਿੰਦਾ ਤੇ ਸੁਕੂ 'ਤੇ ਹੈ। ਟ੍ਰੇਲਰ ਵਿੱਚ ਇਹ ਨਹੀਂ ਦਿਖਾਇਆ ਗਿਆ ਕਿ ਕਤਲ ਕਿਸਦਾ ਹੋਇਆ ਅਤੇ ਕਿਸ ਨੇ ਕੀਤਾ ਹੈ। ਦਰਸ਼ਕਾਂ ਨੂੰ ਟ੍ਰੇਲਰ ਖੂਬ ਪਸੰਦ ਆ ਰਿਹਾ ਹੈ।

inside image of govinda naam mera trailer released image source: youtube

You may also like