ਬਾਲੀਵੁੱਡ ਅਦਾਕਾਰ ਗੋਵਿੰਦਾ ਤੇ ਡੇਵਿਡ ਧਵਨ ਨੇ ਇੱਕ ਤੋਂ ਬਾਅਦ ਇੱਕ ਦਿੱਤੀਆਂ 17 ਹਿੱਟ ਫ਼ਿਲਮਾਂ, ਪਰ ਇਸ ਤਰ੍ਹਾਂ ਟੁੱਟ ਗਈ ਇਹ ਜੋੜੀ 

written by Rupinder Kaler | July 31, 2019

ਬਾਲੀਵੁੱਡ ਅਦਾਕਾਰ ਗੋਵਿੰਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਕਿਉਂਕਿ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਡੇਵਿਡ ਧਵਨ ਬਾਰੇ ਵੱਡਾ ਬਿਆਨ ਦਿੱਤਾ ਹੈ ।  ਗੋਵਿੰਦਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਏਨੇਂ ਸਾਲ ਡੇਵਿਡ ਧਵਨ ਨਾਲ ਗੱਲ ਕਿਉਂ ਨਹੀਂ ਕੀਤੀ ਜਦੋਂ ਕਿ ਗੋਵਿੰਦਾ ਨੇ ਡੇਵਿਡ ਨਾਲ ਇੱਕ ਤੋਂ ਬਾਅਦ ਇੱਕ 17  ਹਿੱਟ ਫ਼ਿਲਮਾਂ ਕੀਤੀਆਂ ਹਨ । ਗੋਵਿੰਦਾ ਨੇ ਡੇਵਿਡ ਧਵਨ ਨਾਲ ਨਰਾਜ਼ਗੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਡੇਵਿਡ ਨਾਲ 17  ਫ਼ਿਲਮਾਂ ਕੀਤੀਆਂ ਹਨ ਸ਼ਾਇਦ ਏਨੀਆਂ ਫ਼ਿਲਮਾਂ ਉਹਨਾਂ ਦਾ ਬੇਟਾ ਵੀ ਡੇਵਿਡ ਨਾਲ ਨਹੀਂ ਕਰੇਗਾ ਕਿਉਂਕਿ ਉਹ ਪੜਿਆ ਲਿਖਿਆ ਹੈ ।

ਗੋਵਿੰਦਾ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਸ ਨੇ ਡੇਵਿਡ ਨਾਲ 17  ਫ਼ਿਲਮਾਂ ਕਿਉਂ ਕੀਤੀਆਂ । ਗੋਵਿੰਦਾ ਨੇ ਕਿਹਾ ਕਿ ਇੱਕ ਦਿਨ ਉਹਨਾਂ ਨੂੰ ਸੰਜੇ ਦੱਤ ਦਾ ਫੋਨ ਆਇਆ ਸੀ ਕਿ ਉਹ ਇੱਕ ਪੰਜਾਬੀ ਨੂੰ ਉਸ ਕੋਲ ਭੇਜ ਰਹੇ ਹਨ । ਜਿਸ ਤੋਂ ਬਾਅਦ ਡੇਵਿਡ ਧਵਨ ਆਏ, ਡੇਵਿਡ ਨੂੰ ਦੇਖ ਕੇ ਗੋਵਿੰਦਾ ਨੂੰ ਲੱਗਿਆ ਕਿ ਉਹ ਡੇਵਿਡ ਨਾਲ ਮਿਲਕੇ ਕਈ ਹਿੱਟ ਫ਼ਿਲਮਾਂ ਦੇ ਸਕਦੇ ਹਨ । ਇਸ ਤੋਂ ਬਾਅਦ ਫ਼ਿਲਮਾਂ ਬਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਗੋਵਿੰਦਾ ਨੇ ਕਿਹਾ ਕਿ ਉਹਨਾਂ ਨੇ ਡੇਵਿਡ ਨਾਲ ਭਰਾ ਵਾਲਾ ਰਿਸ਼ਤਾ ਨਿਭਾਇਆ ਤੇ ਉਹਨਾਂ ਨਾਲ 17  ਫ਼ਿਲਮਾਂ ਕੀਤੀਆਂ ਜਦੋਂ ਕਿ ਮੇਰੇ ਭਰਾ ਵੀ ਫ਼ਿਲਮ ਡਾਇਰੈਕਟਰ ਹਨ । ਗੋਵਿੰਦਾ ਮੁਤਾਬਿਕ ਜਦੋਂ ਉਹਨਾਂ ਨੇ ਚਸ਼ਮੇਬਦੂਰ ਦਾ ਸਬਜੈਕਟ ਡੇਵਿਡ ਨੂੰ ਸੁਣਾਇਆ ਤਾਂ ਡੇਵਿਡ ਨੇ ਇਹ ਫ਼ਿਲਮ ਰਿਸ਼ੀ ਕਪੂਰ ਨਾਲ ਸ਼ੁਰੂ ਕਰ ਲਈ ।

govinda govinda

ਇਸ ਤੋਂ ਬਾਅਦ ਗੋਵਿੰਦਾ ਨੇ ਆਪਣੇ ਸੈਕਟਰੀ ਨੂੰ ਡੇਵਿਡ ਦੇ ਕੋਲ ਭੇਜਿਆ, ਗੋਵਿੰਦਾ ਨੇ ਸੈਕਟਰੀ ਨੂੰ ਹਿਦਾਇਤ ਕੀਤੀ ਸੀ ਕਿ ਜਿਸ ਸਮੇਂ ਉਹ ਡੇਵਿਡ ਨਾਲ ਗੱਲ ਕਰਦਾ ਹੋਵੇ ਉਸ ਸਮੇਂ ਉਹ ਆਪਣਾ ਫੋਨ ਆਨ ਰੱਖੇ ਕਿਉਂਕਿ ਗੋਵਿੰਦਾ ਸੁਣਨਾ ਚਾਹੁੰਦੇ ਸਨ ਕਿ ਡੇਵਿਡ ਕੀ ਕਹਿੰਦੇ ਹਨ । ਗੋਵਿੰਦਾ ਨੇ ਫੋਨ ਤੇ ਸੁਣਿਆ ਕਿ ਡੇਵਿਡ ਕਹਿ ਰਹੇ ਸਨ ਕਿ ਚੀਚੀ ਬਹੁਤ ਸਵਾਲ ਪੁੱਛਣ ਲੱਗ ਗਿਆ ਹੈ, ਇਸ ਲਈ ਮੇਰਾ ਦਿਲ ਨਹੀਂ ਕਿ ਮੈ ਗੋਵਿੰਦਾ ਨਾਲ ਕੰਮ ਕਰਾਂ । ਗੋਵਿੰਦਾ ਨੂੰ ਕਹਿ ਦੇ ਕਿ ਉਹ ਛੋਟੇ ਮੋਟੇ ਰੋਲ ਕਰ ਲਵੇ। ਇਸ ਤੋਂ ਬਾਅਦ ਗੋਵਿੰਦਾ ਨੇ ਕਦੇ ਵੀ ਡੇਵਿਡ ਧਵਨ ਨਾਲ ਗੱਲ ਨਹੀਂ ਕੀਤੀ ।

You may also like