ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਗ੍ਰੈਮੀ ਅਵਾਰਡਸ ਕੀਤੇ ਗਏ ਮੁਲਤਵੀ

Written by  Shaminder   |  January 06th 2022 01:15 PM  |  Updated: January 06th 2022 01:25 PM

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਗ੍ਰੈਮੀ ਅਵਾਰਡਸ ਕੀਤੇ ਗਏ ਮੁਲਤਵੀ

ਕੋਰੋਨਾ (Corona Virus) ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਲੋਕ ਪੀੜਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ । ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ । ਜਿਸ ਦੇ ਚੱਲਦਿਆਂ ਕਈ ਸ਼ੋਅਸ ਰੱਦ ਕਰ ਦਿੱਤੇ ਗਏ ਹਨ । ਇਸ ਦੇ ਨਾਲ ਹੀ ਮਨੋਰੰਜਨ ਜਗਤ ‘ਤੇ ਵੀ ਇਸ ਵਾਇਰਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ।ਹੁਣ 31 ਜਨਵਰੀ ਨੂੰ ਹੋਣ ਵਾਲੇ ਗ੍ਰੈਮੀ ਅਵਾਰਡਸ (Grammy Awards)  ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ।

image From instagram

ਹੋਰ ਪੜ੍ਹੋ : ਪਰਵੀਨ ਭਾਰਟਾ ਤੇ ਹਰਜੋਤ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ, ਸਰੋਤਿਆਂ ਨੂੰ ਆ ਰਿਹਾ ਪਸੰਦ

ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਅਜਿਹਾ ਕਦਮ ਚੁੱਕਿਆ ਗਿਆ ਹੈ । ਰਿਕਾਰਡਿੰਗ ਅਕੈਡਮੀ ਨੇ ਈਵੈਂਟ ਤੋਂ ਪਹਿਲਾਂ ਹੀ ਇਸ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ । ਰਿਕਾਰਡਿੰਗ ਅਕੈਡਮੀ ਦਾ ਮੰਨਣਾ ਹੈ ਕਿ ੩੧ ਜਨਵਰੀ ਨੂੰ ਹੋਣ ਵਾਲੇ ਈਵੈਂਟ 'ਚ ਕੋਰੋਨਾ ਦਾ ਕਹਿਰ ਵਧ ਸਕਦਾ ਹੈ। ਇਸ ਲਈ ਫਿਲਹਾਲ ਇਸ ਨੂੰ ਮੁਲਤਵੀ ਕਰਕੇ ਇਹ ਸਮਾਗਮ ਜਲਦੀ ਹੀ ਕਰਵਾਇਆ ਜਾਵੇਗਾ। ਗ੍ਰੈਮੀ ਦੇ ਅਧਿਕਾਰਤ ਪ੍ਰਸਾਰਕ ਸੀਬੀਐਸ ਅਤੇ ਰਿਕਾਰਡਿੰਗ ਅਕੈਡਮੀ ਨੇ ਇਸ ਮਾਮਲੇ ਨੂੰ ਲੈ ਕੇ ਸਾਂਝਾ ਬਿਆਨ ਜਾਰੀ ਕੀਤਾ ਹੈ।

grammy Award , image From instagram

ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, "ਸ਼ਹਿਰ ਅਤੇ ਰਾਜ ਦੇ ਅਧਿਕਾਰੀਆਂ, ਸਿਹਤ ਅਤੇ ਸੁਰੱਖਿਆ ਮਾਹਿਰਾਂ, ਕਲਾਕਾਰ ਭਾਈਚਾਰੇ ਅਤੇ ਸਾਡੇ ਬਹੁਤ ਸਾਰੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਰਿਕਾਰਡਿੰਗ ਅਕੈਡਮੀ ਅਤੇ ਸੀਬੀਐਸ ਨੇ 64ਵੇਂ ਗ੍ਰੈਮੀ ਅਵਾਰਡ ਸ਼ੋਅ ਨੂੰ ਮੁਲਤਵੀ ਕਰ ਦਿੱਤਾ ਹੈ," ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ। ਪਿਛਲੇ ਸਾਲ ਗਿਣਤੀ ਦੇ ਮਹੀਨੇ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਸੀ। ਕੋਰੋਨਾ ਦੇ ਕਾਰਨ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਮਿਸ ਵਰਲਡ ਦੇ ਮੁਕਾਬਲੇ ਵੀ ਮੁਲਤਵੀ ਕਰ ਦਿੱਤੇ ਗਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network