ਪ੍ਰਫਾਰਮੈਂਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਦੇ ਦੰਦਾਂ ’ਚ ਫਸੀ ਕੋਈ ਚੀਜ਼, ਕਮੈਂਟ ਕਰਕੇ ਲੋਕ ਉਡਾ ਰਹੇ ਹਨ ਮਜ਼ਾਕ

written by Rupinder Kaler | January 27, 2020

ਅਮਰੀਕਾ ਵਿੱਚ ਕਰਵਾਏ ਗਏ ਗਰੈਮੀ ਅਵਾਰਡ ਵਿੱਚ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਤੇ ਉਸ ਦੇ ਭਰਾਵਾਂ ਨੇ ਪ੍ਰਫਾਰਮੈਂਸ ਦਿੱਤੀ ਸੀ । ਐਤਵਾਰ ਦੀ ਰਾਤ ਨੂੰ ਹੋਏ ਇਸ ਅਵਾਰਡ ਸਮਾਰੋਹ ਵਿੱਚ ਨਿੱਕ ਤੇ ਉਹਨਾਂ ਦੇ ਭਰਾਵਾਂ ਨੇ ਕਈ ਗਾਣੇ ਗਾਏ । ਪਰ ਇਸ ਸਭ ਦੇ ਬਾਵਜੂਦ ਨਿੱਕ ਨੂੰ ਉਦੋਂ ਸ਼ਰਮਿੰਦਗੀ ਉਠਾਣੀ ਪਈ ਜਦੋਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਨਿੱਕ ਦੇ ਦੰਦਾਂ ਵਿੱਚ ਫਸੀ ਹੋਈ ਚੀਜ਼ ਨੂੰ ਨੋਟਿਸ ਕੀਤਾ । https://twitter.com/happykid/status/1221608098869190656 ਉਹਨਾਂ ਦੇ ਦੰਦਾਂ ਵਿੱਚ ਖਾਣਾ ਫਸਿਆ ਹੋਇਆ ਸੀ ਜਿਹੜਾ ਕਿ ਕੈਮਰੇ ਵਿੱਚ ਕੈਦ ਹੋ ਗਿਆ । ਇਹ ਚੀਜ਼ ਜਦੋਂ ਲੋਕਾਂ ਨੇ ਦੇਖੀ ਤਾਂ ਲੋਕਾਂ ਨੇ ਉਹਨਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਨਿੱਕ ਦੇ ਕਿਸੇ ਪ੍ਰਸ਼ੰਸਕ ਨੇ ਉਹਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਨਿੱਕ ਦੇ ਦੰਦਾਂ ਵਿੱਚ ਕੋਈ ਚੀਜ਼ ਫਸੀ ਹੋਈ ਹੈ । https://twitter.com/JonWatkinsHost/status/1221606316646383616 ਇਸ ਤਸਵੀਰ ਨੂੰ ਦੇਖ ਕੇ ਨਿੱਕ ਨੇ ਵੀ ਲਿਖਿਆ ‘ਘੱਟੋ ਘੱਟ ਹੁਣ ਸਭ ਨੂੰ ਪਤਾ ਤਾਂ ਲੱਗ ਗਿਆ ਕਿ ਮੈਂ ਹਰੀਆਂ ਸਬਜ਼ੀਆਂ ਖਾਂਦਾ ਹਾਂ’ । ਇਸ ਆਵਾਰਡ ਸਮਾਰੋਹ ਵਿੱਚ ਨਿੱਕ ਦੇ ਗਾਣਿਆਂ ਨੂੰ ਵੀ ਕਈ ਆਵਾਰਡ ਮਿਲੇ ਹਨ । ਇਸ ਪ੍ਰੋਗਰਾਮ ਵਿੱਚ ਪ੍ਰਿਯੰਕਾ ਚੋਪੜਾ ਵੀ ਮੌਜੂਦ ਰਹੀ । https://twitter.com/retiredhoee/status/1221606485966434304 https://twitter.com/guacaloopy/status/1221612487604305921 https://twitter.com/nicole_perez1/status/1221606885448732672

0 Comments
0

You may also like