ਗੁੱਗੂ ਗਿੱਲ ਦੀ ਫ਼ਿਲਮ ‘ਆਸਰਾ’ ਦਾ ਟਰੇਲਰ ਹੋਇਆ ਰਿਲੀਜ਼, ਮਨੋਰੰਜਨ, ਐਕਸ਼ਨ ਤੇ ਪਰਿਵਾਰਕ ਰਿਸ਼ਤਿਆਂ ਦਾ ਸੁਨੇਹਾ ਦੇ ਰਿਹਾ ਹੈ, ਦੇਖੋ ਵੀਡੀਓ

Written by  Lajwinder kaur   |  September 16th 2019 10:28 AM  |  Updated: September 16th 2019 10:31 AM

ਗੁੱਗੂ ਗਿੱਲ ਦੀ ਫ਼ਿਲਮ ‘ਆਸਰਾ’ ਦਾ ਟਰੇਲਰ ਹੋਇਆ ਰਿਲੀਜ਼, ਮਨੋਰੰਜਨ, ਐਕਸ਼ਨ ਤੇ ਪਰਿਵਾਰਕ ਰਿਸ਼ਤਿਆਂ ਦਾ ਸੁਨੇਹਾ ਦੇ ਰਿਹਾ ਹੈ, ਦੇਖੋ ਵੀਡੀਓ

ਬਤੌਰ ਹੀਰੋ ਗੁੱਗੂ ਗਿੱਲ ਦੀ ਆਉਣ ਵਾਲੀ ਫ਼ਿਲਮ ‘ਆਸਰਾ’ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਟਰੇਲਰ ਪਰਿਵਾਰਕ ਰਿਸ਼ਤਿਆਂ ਤੇ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਹੈ। ਜਿਸ ‘ਚ ਮਨੋਰੰਜਨ ਦੇ ਨਾਲ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਮਾਹੌਲ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਗੁੱਗੂ ਗਿੱਲ ਤੋਂ ਇਲਾਵਾ ਰਾਣੀ ਚੈਟਰਜੀ,ਟੀਨੂੰ ਵਰਮਾ, ਗੁਰਪਾਲ ਸਿੰਘ, ਸ਼ੁਭਮ ਕਸ਼ਯਪ, ਸੀਮਾ ਸ਼ਰਮਾ ਵਰਗੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।

ਹੋਰ ਵੇਖੋ:ਖ਼ੌਫਨਾਕ ਮੰਜ਼ਰ ‘ਚ ਘਿਰੇ ਹੋਏ ਨਜ਼ਰ ਆ ਰਹੇ ਨੇ ਵਿੱਕੀ ਕੌਸ਼ਲ, 'Bhoot' ਫ਼ਿਲਮ ਦਾ ਪੋਸਟਰ ਆਇਆ ਸਾਹਮਣੇ

ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟ ਅਤੇ ਬਾਲੀ ਫ਼ਿਲਮਜ਼ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਰਾਜ ਕੁਮਾਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਪੇਂਡੂ ਸੱਭਿਆਚਾਰ ਨੂੰ ਪੇਸ਼ ਕਰਦੀ ਕਹਾਣੀ ਬਲਕਾਰ ਸਿੰਘ ਨੇ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਕੀਤੀ ਹੈ। ਆਸਰਾ ਫ਼ਿਲਮ 4 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਜੇ ਗੱਲ ਕਰੀਏ ਗੁੱਗੂ ਗਿੱਲ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮ ਜੱਦੀ ਸਰਦਾਰ ‘ਚ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਜੱਦੀ ਸਰਦਾਰ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network