ਗੁਨੀਤ ਮੋਂਗਾ ਤੇ ਸੰਨੀ ਕਪੂਰ ਦਾ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਵਿਆਹ, ਵੇਖੋ ਤਸਵੀਰਾਂ

written by Lajwinder kaur | December 12, 2022 06:17pm

Guneet Monga ties the knot with beau Sunny Kapoor: ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਨਿਰਮਾਤਾ ਗੁਨੀਤ ਮੋਂਗਾ ਨੇ ਆਪਣੇ ਬੁਆਏਫ੍ਰੈਂਡ ਸੰਨੀ ਕਪੂਰ ਦੇ ਨਾਲ ਵਿਆਹ ਕਰਵਾ ਲਿਆ। ਇਹ ਜੋੜੇ  ਸੋਮਵਾਰ ਸਵੇਰੇ ਗੁਰਦੁਆਰੇ 'ਚ ਸਿੱਖ ਰੀਤੀ-ਰਿਵਾਜਾਂ ਦੇ ਨਾਲ ਵਿਆਹ ਬੰਧਨ ਬੱਝਿਆ। ਵਿਆਹ ਤੋਂ ਬਾਅਦ ਜਦੋਂ ਇਹ ਨਵ-ਵਿਆਹੁਤਾ ਜੋੜਾ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਸਾਰੇ ਪ੍ਰਸ਼ੰਸਕਾਂ ਅਤੇ ਪਪਰਾਜ਼ੀ ਲਈ ਪੋਜ਼ ਵੀ ਦਿੱਤੇ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਆਪਣੀ ਮੰਮੀ ਕਰੀਨਾ ਕਪੂਰ ਨਾਲ ਯੋਗਾ ਕਰਦਾ ਨਜ਼ਰ ਆਇਆ ਨੰਨ੍ਹਾ ਜੇਹ, ਵੀਡੀਓ ‘ਤੇ ਫੈਨਜ਼ ਲੁੱਟਾ ਰਹੇ ਨੇ ਪਿਆਰ

guneet and sunny image source: Instagram 

ਆਖਿਰਕਾਰ ਅੱਜ ਗੁਨੀਤ ਤੇ ਸੰਨੀ ਇੱਕ ਦੂਜੇ ਦੇ ਹੋ ਗਏ ਨੇ ਤੇ ਦੋਵਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕੀਤਾ ਹੈ। ਇਸ ਜੋੜੇ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੁਲਹਨ ਗੁਨੀਤ ਬੇਹੱਦ ਖੂਬਸੂਰਤ ਲੱਗ ਰਹੀ ਹੈ।

inside image of bollywood guneet and sunny wedding pic image source: Instagram

ਗੁਨੀਤ ਨੇ ਆਪਣੇ ਵਿਆਹ ਲਈ ਭਾਰੀ ਕਢਾਈ ਵਾਲਾ ਸੁੰਦਰ ਗੁਲਾਬੀ ਅਤੇ ਨੀਲਾ ਰੰਗ ਵਾਲਾ ਲਹਿੰਗਾ ਚੁਣਿਆ ਹੈ। ਗੁਨੀਤ ਨੇ ਮੱਥੇ 'ਤੇ ਛੋਟਾ ਜਿਹਾ ਮਾਂਗਟਿੱਕਾ ਲਗਾਇਆ ਹੋਇਆ ਹੈ, ਹੱਥਾਂ 'ਚ ਕਲੀਰੇ ਪਾਏ ਹੋਏ ਨੇ। ਉਥੇ ਹੀ ਸੰਨੀ ਕਪੂਰ ਆਫ ਵ੍ਹਾਈਟ ਗੋਲਡਨ ਵਰਕ ਵਾਲੀ ਸ਼ੇਰਵਾਨੀ 'ਚ ਨਜ਼ਰ ਆਏ। ਵਾਇਰਲ ਹੋ ਰਹੀ ਤਸਵੀਰ ਅਤੇ ਵੀਡੀਓ 'ਚ ਜੋੜਾ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ।ਵਿਆਹ ਦੀ ਖੁਸ਼ੀ ਦੀ ਚਮਕ ਦੋਹਾਂ ਦੇ ਚਿਹਰਿਆਂ ਉੱਤੇ ਸਾਫ ਨਜ਼ਰ ਆ ਰਹੀ ਹੈ।

inside image of guneet wedding image source: Instagram

ਅਦਾਕਾਰਾ ਨੀਨਾ ਗੁਪਤਾ ਨੇ ਵੀ ਗੁਨੀਤ ਅਤੇ ਸੰਨੀ ਦੇ ਵਿਆਹ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਅਦਾਕਾਰਾ ਪਟਿਆਲਾ ਸੂਟ ਵਿੱਚ ਨਜ਼ਰ ਆਈ। ਪੰਜਾਬੀ ਵਿਆਹ ਵਿੱਚ ਨੀਨਾ ਗੁਪਤਾ ਦਾ ਦੇਸੀ ਅੰਦਾਜ਼ ਵੀ ਦੇਖਣ ਨੂੰ ਮਿਲਿਆ।

ਵਿਆਹ ਤੋਂ ਇਕ ਰਾਤ ਪਹਿਲਾਂ ਜੋੜੇ ਨੇ ਕਾਕਟੇਲ ਪਾਰਟੀ ਕੀਤੀ ਸੀ। ਇਸ ਦੌਰਾਨ ਬੀ ਟਾਊਨ ਦੇ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਸੋਨਾਲੀ ਬੇਂਦਰੇ, ਮੌਨੀ ਰਾਏ, ਤਾਹਿਰਾ ਕਸ਼ਯਪ, ਕੋਂਕਣਾ ਸੇਨ ਸ਼ਰਮਾ ਅਤੇ ਯੁਵਿਕਾ ਚੌਧਰੀ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

ਗੁਨੀਤ ਦਾ ਪਤੀ ਸੰਨੀ ਕਪੂਰ ਦਿੱਲੀ ਸਥਿਤ ਕਾਰੋਬਾਰੀ ਅਤੇ ਫੈਸ਼ਨ ਉਦਯੋਗਪਤੀ ਹੈ। ਜੋ ਮੀਨਾਕਸ਼ੀ ਕ੍ਰਿਏਸ਼ਨ ਨਾਮ ਦੀ ਕੰਪਨੀ ਦਾ ਮਾਲਕ ਹੈ।

 

You may also like