ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਨਜ਼ਰ ਆਇਆ ਗੁਰਬਾਜ਼ ਗਰੇਵਾਲ, ਦਰਸ਼ਕ ਗੁਰਬਾਜ਼ ਦੀ ਕਿਊਟਨੈੱਸ ਦੀ ਕਰ ਰਹੇ ਨੇ ਤਾਰੀਫ

written by Lajwinder kaur | May 27, 2022

ਸਟਾਰ ਕਿਡ ਗੁਰਬਾਜ਼ ਗਰੇਵਾਲ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਟਰੈਂਡ ਕਰਨ ਲੱਗ ਜਾਂਦੀਆਂ ਹਨ। ਪ੍ਰਸ਼ੰਸਕ ਵੀ ਗੁਰਬਾਜ਼ ਦੀਆਂ ਕਿਊਟ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਜਿਸ ਕਰਕੇ Gurbaaz Grewal ਦੇ ਮਾਪਿਆਂ ਨੇ ਉਸਦਾ ਇੰਸਟਾਗ੍ਰਾਮ ਪੇਜ਼ ਬਣਾ ਰੱਖਿਆ ਹੈ।

ਹੋਰ ਪੜ੍ਹੋ :'How to Murder Your Husband' ਕਿਤਾਬ ਲਿਖਣ ਵਾਲੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗ੍ਰਿਫਤਾਰ

gurbaaz

ਗਿੱਪੀ ਗਰੇਵਾਲ ਦੇ ਨਿੱਕੇ ਪੁੱਤਰ ਗੁਰਬਾਜ਼ ਗਰੇਵਾਲ ਦੀ ਸੋਸ਼ਲ ਮੀਡੀਆ ਉੱਤੇ ਕਮਾਲ ਦੀ ਫੈਨ ਫਾਲਵਿੰਗ ਹੈ। ਜਿਸ ਕਰਕੇ ਗੁਰਬਾਜ਼ ਗਰੇਵਾਲ ਦੇ ਨਾਮ ਦੇ ਬਣੇ ਇੰਸਟਾਗ੍ਰਾਮ ਪੇਜ਼ ਉੱਤੇ ਗੁਰਬਾਜ਼ ਦੀਆਂ ਤਾਜ਼ਾ ਤਸਵੀਰਾਂ ਅਪੋਲਡ ਕੀਤੀਆਂ ਜਾਂਦੀਆਂ ਹਨ। ਇਸ ਪੇਜ਼ ਨੂੰ ਗੁਰਬਾਜ਼ ਦੇ ਮੰਮੀ-ਪਾਪਾ ਹੈਂਡਲ ਕਰਦੇ ਹਨ। ਗੁਰਬਾਜ਼ ਦੀ ਨਵੀਂ ਫੋਟੋ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

gurbaaz cute pic

ਇਸ ਤਸਵੀਰ ਚ ਗੁਰਬਾਜ਼ ਗਰੇਵਾਲ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਸੰਤਰੀ ਰੰਗ ਵਾਲਾ ਆਉਟਫਿੱਟ ਪਾਇਆ ਹੋਇਆ ਹੈ ਤੇ ਰੁਮਾਲ ਦੇ ਨਾਲ ਸਿਰ ਢੱਕਿਆ ਹੋਇਆ ਹੈ। ਫੋਟੋ ਚ ਦੇਖ ਸਕਦੇ ਹੋਏ ਗੁਰਬਾਜ਼ ਕਿੰਨੇ ਪਿਆਰ ਦੇ ਨਾਲ ਕੈਮਰੇ ਵੱਲ ਦੇਖ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਜੀ...’। ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਬਾਜ਼ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਹਨ।

Gurbaaz Grewal

ਦੱਸ ਦਈਏ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਤਿੰਨ ਪੁੱਤਰਾਂ ਦੇ ਮਾਪੇ ਹਨ। ਸਾਲ 2019 'ਚ ਪਰਮਾਤਮਾ ਨੇ ਗਰੇਵਾਲ ਪਰਿਵਾਰ ਨੂੰ ਤੀਜੇ ਪੁੱਤਰ ਦੇ ਨਾਲ ਨਿਵਾਜਿਆ ਸੀ। ਗਿੱਪੀ ਤੇ ਰਵਨੀਤ ਨੇ ਆਪਣੇ ਪੁੱਤਰ ਦਾ ਨਾਮ ਗੁਰਬਾਜ਼ ਰੱਖਿਆ। ਦੋਵਾਂ ਨੇ ਆਪਣੇ ਤਿੰਨਾ ਪੁੱਤਰਾਂ ਨੂੰ ਪੰਜਾਬੀ ਦੇ ਨਾਲ ਜੋੜਿਆ ਹੋਇਆ ਹੈ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਹਾਲ ਹੀ 'ਚ ਉਹ 'ਮਾਂ' ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਜਾਪਾਨ 'ਚ ਇੱਕ ਸਖ਼ਸ਼ ਇਨਸਾਨ ਤੋਂ ਬਣਿਆ ਕੁੱਤਾ, ਅਜਿਹਾ ਕਰਨ ਲਈ ਲੱਖਾਂ ‘ਚ ਕੀਤਾ ਖਰਚਾ, ਜਾਣੋ ਪੂਰਾ ਮਾਮਲਾ

 

 

View this post on Instagram

 

A post shared by Gurbaaz Grewal (@thegurbaazgrewal)

You may also like