ਗੁਰਦਾਸ ਮਾਨ ਤੇ ਮਨਜੀਤ ਮਾਨ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ
ਗੁਰਦਾਸ ਮਾਨ ਤੇ ਮਨਜੀਤ ਮਾਨ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ : ਗੁਰਦਾਸ ਮਾਨ ਪੰਜਾਬੀ ਸੰਗੀਤ ਦੀ ਦੁਨੀਆਂ ਦਾ ਬਹੁਤ ਵੱਡਾ ਨਾਮ ਜਿੰਨ੍ਹਾਂ ਨੇ ਆਪਣੀ ਗਾਇਕੀ ਲੇਖਣੀ ਅਤੇ ਅਦਾਇਗੀ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੈ। ਗੁਰਦਾਸ ਮਾਨ ਅਤੇ ਉਹਨਾਂ ਦੀ ਪਤਨੀ ਮਨਜੀਤ ਮਾਨ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਕਾਲਜ ਦੇ ਦਿਨਾਂ ਤੋਂ ਇਹ ਜੋੜੀ ਇੱਕ ਦੂਜੇ ਦੇ ਪਿਆਰ 'ਚ ਇੱਕ ਹੋ ਗਏ ਸੀ। ਗੁਰਦਾਸ ਮਾਨ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੈ, ਉਹਨਾਂ ਕਈ ਸੁਪਰਹਿੱਟ ਅਤੇ ਅਮਰ ਰਹਿਣ ਵਾਲੇ ਗੀਤ ਪੰਜਾਬੀ ਇੰਡਸਟਰੀ ਦੇ ਝੋਲੀ ਪਾਏ ਹਨ।
gurdas maan and manjit maan
ਪਰ ਮਨਜੀਤ ਮਾਨ ਵੀ ਆਪਣੇ ਦਿਨਾਂ 'ਚ ਅਦਾਕਾਰੀ ਅਤੇ ਪ੍ਰੋਡਿਊਸਰ ਦੇ ਤੌਰ 'ਤੇ 'ਚ ਚੰਗਾ ਨਾਮ ਖੱਟ ਚੁੱਕੇ ਹਨ। ਉਹਨਾਂ ਦਾ ਨਾਮ 1991 'ਚ ਆਈ ਫ਼ਿਲਮ ਸੂਬੇਦਾਰ, ਨਨਕਾਣਾ ਜਿਹੜੀ 2018 'ਚ ਆਈ ਅਤੇ 1987 'ਚ ਆਈ ਫ਼ਿਲਮ 'ਛੋਰਾ ਹਰਿਆਣੇ ਕਾ' ਨਾਲ ਕਾਫੀ ਚਰਚਾ 'ਚ ਆਇਆ ਹੈ। ਮਨਜੀਤ ਮਾਨ ਮੁੰਬਈ ਅਧਾਰਿਤ ਸਾਈ ਪ੍ਰੋਡਕਸ਼ਨ ਕੰਪਨੀ ਦੀ ਮਲਿਕ ਵੀ ਹਨ। ਮਨਜੀਤ ਮਾਨ ਨੇ ਗੁਰਦਾਸ ਮਾਨ ਨਾਲ ਫ਼ਿਲਮ 'ਗੱਭਰੂ ਪੰਜਾਬ ਦੇ' 'ਚ ਉਹਨਾਂ ਦੇ ਨਾਲ ਮੁੱਖ ਭੂਮਿਕਾ ਵੀ ਨਿਭਾਈ ਸੀ।
ਹੋਰ ਵੇਖੋ : ਗੁਰਜਾਨ ਹੀਰ ਤੇ ਗੁਰਲੇਜ਼ ਅਖ਼ਤਰ ਦਾ ਗੀਤ 'ਨੋਟ ਵਾਰਨੇ' ਨੱਚਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ
gurdas maan and manjit maan
ਪੰਜਾਬੀ ਇੰਡਸਟਰੀ ਦੀ ਇਸ ਖੂਬਸੂਰਤ ਜੋੜੀ ਨੇ ਜ਼ਿੰਦਗੀ ਦੇ ਹਰ ਇੱਕ ਮੋੜ 'ਤੇ ਇੱਕ ਦੂਜੇ ਸਾਥ ਨਿਭਾਇਆ ਹੈ। ਗੁਰਦਾਸ ਮਾਨ ਅਤੇ ਮਨਜੀਤ ਮਾਨ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਮ ਹੈ ਗੁਰਿਕ ਮਾਨ ਜਿਹੜੇ ਪੇਸ਼ੇ ਤੋਂ ਵੀਡੀਓ ਡਾਇਰੈਕਟਰ ਹਨ।ਹਰ ਇੱਕ ਪੰਜਾਬੀ ਇਹ ਹੀ ਚਾਹੁੰਦਾ ਹੈ ਕਿ ਇਹ ਜੋੜੀ ਅਤੇ ਪਰਿਵਾਰ ਇਸੇ ਤਰਾਂ ਰਾਜ਼ੀ ਖੁਸ਼ੀ ਪੰਜਾਬੀ ਇੰਡਸਟਰੀ ਦੀ ਸੇਵਾ ਕਰਦਾ ਰਹੇ ਅਤੇ ਹੱਸਦਾ ਰਹੇ।