ਆਪਣੇ ਬਚਪਨ ਦੀਆਂ ਯਾਦਾਂ ‘ਚ ਗੁਆਚੇ ਗਾਇਕ ਗੁਰਦਾਸ ਮਾਨ, ਆਪਣੀ ਤੀਜੀ ਜਮਾਤ ਵਾਲੇ ਕਮਰੇ ਦੀ ਤਸਵੀਰ ਕੀਤੀ ਸਾਂਝੀ

written by Lajwinder kaur | September 21, 2022

Singer Gurdas Maan shares New Picture: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਯਾਨੀਕਿ ਗੁਰਦਾਸ ਮਾਨ ਜਿਨ੍ਹਾਂ ਨੇ ਹਾਲ ਹੀ ਚ ਆਪਣੇ ਮਨ ਦੇ ਜ਼ਜਬਾਤਾਂ ਨੂੰ ਇੱਕ ਗੀਤ ਦੇ ਰੂਬਰੂ ‘ਚ ਪੇਸ਼ ਕੀਤਾ ਹੈ। ਉਹ 'ਗੱਲ ਸੁਣੋ ਪੰਜਾਬੀ ਦੋਸਤੋ' ਟਾਈਟਲ ਹੇਠ ਗੀਤ ਲੈ ਕੇ ਆਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੋਸ਼ਲ ਮੀਡੀਆ ਉੱਤੇ ਗੁਰਦਾਸ ਮਾਨ ਘੱਟ ਹੀ ਨਜ਼ਰ ਆਉਂਦੇ ਹਨ। ਪਰ ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਮਿੱਠੀ ਜਿਹੀ ਯਾਦ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

Gurdas Maan image source Instagram

ਹੋਰ ਪੜ੍ਹੋ: ਇਸ ਅਦਾਕਾਰਾ ਦੀ ਬਿਮਾਰੀ ਦੀ ਖਬਰ ਤੇਜ਼ੀ ਨਾਲ ਫੈਲੀ ਤਾਂ ਪ੍ਰਸ਼ੰਸਕ ਵੀ ਹੋ ਰਹੇ ਨੇ ਕਾਫੀ ਪਰੇਸ਼ਾਨ, ਜਾਣੋ ਕੀ ਹੈ ਸੱਚ?

inside image of gurdas maan image source Instagram

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹ ਇੱਕ ਜਮਾਤ ਦੇ ਅੰਦਰ ਬੈਠੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਹ ਉਹੀਂ ਜਮਾਤ ਹੈ ਜਿੱਥੇ ਉਹ ਕਦੇ ਟਾਟ ਉੱਤੇ ਬੈਠ ਕੇ ਪੜ੍ਹਿਆ ਕਰਦੇ ਸਨ। ਇਹ ਉਨ੍ਹਾਂ ਦੀ ਤੀਜੀ ਜਮਾਤ ਵਾਲਾ ਕਮਰਾ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਤੀਜੀ ਜਮਾਤ ਵਾਲਾ ਕਮਰਾ...ਕੁਰਸੀ ਟੇਬਲ ਬਦਲ ਗਿਆ, ਕੰਧਾਂ ਉਹੀ ਨੇ...’। ਇਹ ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਪਣੀ ਇਸ ਜਮਾਤ ਵਾਲੇ ਕਮਰੇ ‘ਚ ਪਹੁੰਚ ਕੇ ਆਪਣੇ ਬਚਪਨ ਦੀਆਂ ਯਾਦਾਂ ‘ਚ ਗੁਆਚ ਗਏ ਹਨ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਇਸ ਤਸਵੀਰ ਉੱਤੇ ਪਿਆਰ ਲੁੱਟਾ ਰਹੇ ਹਨ।

gurdas maan new song teaser image source Instagram

ਦੱਸ ਦਈਏ ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।

 

View this post on Instagram

 

A post shared by Gurdas Maan (@gurdasmaanjeeyo)

You may also like