ਇਸ ਅਦਾਕਾਰਾ ਦੀ ਬਿਮਾਰੀ ਦੀ ਖਬਰ ਤੇਜ਼ੀ ਨਾਲ ਫੈਲੀ ਤਾਂ ਪ੍ਰਸ਼ੰਸਕ ਵੀ ਹੋ ਰਹੇ ਨੇ ਕਾਫੀ ਪਰੇਸ਼ਾਨ, ਜਾਣੋ ਕੀ ਹੈ ਸੱਚ?

written by Lajwinder kaur | September 21, 2022

Samantha Ruth Prabhu News: ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਆਪਣੀ ਬੀਮਾਰੀ ਨੂੰ ਲੈ ਕੇ ਚਰਚਾ 'ਚ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮੰਥਾ ਚਮੜੀ ਨਾਲ ਜੁੜੀ ਸਮੱਸਿਆ ਤੋਂ ਪੀੜਤ ਹੈ ਅਤੇ ਉਹ ਸ਼ੂਟਿੰਗ ਛੱਡ ਕੇ ਆਪਣੀ ਸਿਹਤ ਦਾ ਇਲਾਜ ਕਰਵਾਉਣ ਲਈ ਵਿਦੇਸ਼ ਚਲੀ ਗਈ ਹੈ।

ਇਸ ਖਬਰ ਤੋਂ ਬਾਅਦ ਅਭਿਨੇਤਰੀ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ ਅਤੇ ਅਦਾਕਾਰਾ ਦੀ ਬਿਹਤਰ ਸਿਹਤ ਲਈ ਦੁਆਵਾਂ ਕਰ ਰਹੇ ਹਨ। ਇਸ ਦੌਰਾਨ ਸਮੰਥਾ ਦੀ ਟੀਮ ਨੇ ਆਪਣੀ ਬਿਮਾਰੀ ਬਾਰੇ ਦੱਸਿਆ ਹੈ। ਹਾਲ ਹੀ 'ਚ ਅਦਾਕਾਰਾ ਦੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਮੀਡੀਆ 'ਚ ਫੈਲੀਆਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।

ਹੋਰ ਪੜ੍ਹੋ : ਪਾਕਿਸਤਾਨੀ ਹੀਰੋ ਦੇ ਪਿਆਰ ‘ਚ ਕੈਦ ਹੋਈ ਗਦਰ ਫ਼ਿਲਮ ਦੀ 'ਸਕੀਨਾ' ? ਅਮੀਸ਼ਾ ਪਟੇਲ ਦਾ ਇਹ ਰੋਮਾਂਟਿਕ ਵੀਡੀਓ ਹੋਇਆ ਵਾਇਰਲ

ਲੰਬੇ ਸਮੇਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮੰਥਾ ਚਮੜੀ ਦੀ ਦੁਰਲੱਭ ਬਿਮਾਰੀ ਤੋਂ ਪੀੜਤ ਹੈ। ਜਿਸ ਲਈ ਉਹ ਇਸ ਚਮੜੀ ਰੋਗ ਦੇ ਇਲਾਜ ਲਈ ਅਮਰੀਕਾ ਗਈ ਹੈ।

Image Source: Twitter

ਹਾਲਾਂਕਿ ਹੁਣ ਸਮੰਥਾ ਦੀ ਟੀਮ ਨੇ ਇਨ੍ਹਾਂ ਦਾਅਵਿਆਂ 'ਤੇ ਆਪਣਾ ਜਵਾਬ ਦਿੱਤਾ ਹੈ। ਸਮੰਥਾ ਦੇ ਮੈਨੇਜਰ ਮਹਿੰਦਰਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੰਦੇ ਹੋਏ ਕਿਹਾ ਕਿ ‘ਇਹ ਸਭ ਸਿਰਫ਼ ਗੱਪਾਂ ਹਨ।’

inside image of samantha ruth Image Source: Twitter

ਤੁਹਾਨੂੰ ਦੱਸ ਦੇਈਏ ਕਿ ਸਮੰਥਾ ਪ੍ਰਭੂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਗਾਇਬ ਹਨ। ਅਦਾਕਾਰਾ ਨੇ ਆਖਰੀ ਵਾਰ 10 ਸਤੰਬਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਇਸ ਤੋਂ ਇਲਾਵਾ ਸਾਮੰਥਾ ਨੂੰ ਆਖਰੀ ਵਾਰ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਅਦਾਕਾਰ ਅਕਸ਼ੈ ਕੁਮਾਰ ਨਾਲ ਦੇਖਿਆ ਗਿਆ ਸੀ। ਸਮੰਥਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਨਾਲ-ਨਾਲ ਜਨਤਕ ਤੌਰ 'ਤੇ ਵੀ ਗੈਰਹਾਜ਼ਰ ਹੈ। ਅਜਿਹੇ 'ਚ ਫੈਨਜ਼ ਸਮੰਥਾ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਸਨ।

akshya and Samantha Ruth Prabhu Image Source: Twitter

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਮੰਥਾ ਦੇ ਕਈ ਪ੍ਰੋਜੈਕਟ ਲਾਈਨ ਵਿੱਚ ਹਨ। ਸਭ ਤੋਂ ਪਹਿਲਾਂ ਇਹ ਅਦਾਕਾਰਾ ਸਾਊਥ ਦੀ ਫਿਲਮ 'ਯਸ਼ੋਦਾ' 'ਚ ਨਜ਼ਰ ਆਵੇਗੀ। ਹਾਲ ਹੀ 'ਚ ਇਸ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਸਮੰਥਾ ਇੱਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ 'ਸ਼ਕੁੰਤਲਮ' ਅਤੇ ਵਿਜੇ ਦੇਵਰਕੋਂਡਾ ਨਾਲ ਫਿਲਮ 'ਖੁਸ਼ੀ' 'ਚ ਨਜ਼ਰ ਆਉਣ ਵਾਲੀ ਹੈ।

 

 

You may also like