ਗੁਰਦਾਸ ਮਾਨ ਦੀ ਪਰਫਾਰਮੈਂਸ ਦਾ ਵੀਡਿਓ ਵਾਇਰਲ 

Written by  Shaminder   |  September 28th 2018 05:22 AM  |  Updated: September 28th 2018 05:22 AM

ਗੁਰਦਾਸ ਮਾਨ ਦੀ ਪਰਫਾਰਮੈਂਸ ਦਾ ਵੀਡਿਓ ਵਾਇਰਲ 

ਗੁਰਦਾਸ ਮਾਨ ਦੀ ਪਰਫਾਰਮੈਂਸ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ 'ਚ ਉੇਹ ਕਿਸੇ ਵਿਆਹ ਸਮਾਗਮ 'ਚ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ । ਇਸ ਪਰਫਾਰਮੈਂਸ ਦੌਰਾਨ ਉਨ੍ਹਾਂ ਨੇ ਛੱਲਾ ਗੀਤ ਗਾਇਆ । ਇਸ ਗੀਤ ਨੂੰ ਜਿੱਥੇ ਇਸ ਸਮਾਗਮ 'ਚ ਮੌਜੂਦ ਲੋਕਾਂ ਵੱਲੋਂ ਪਸੰਦ ਕੀਤਾ ਗਿਆ ,ਉੱਥੇ ਹੀ ਯੂ-ਟਿਊਬ 'ਤੇ ਵੀ ਇਸ ਪਰਫਾਰਮੈਂਸ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।

ਹੋਰ ਵੇਖੋ : ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ – ਗੁਰਦਾਸ ਮਾਨ

https://www.youtube.com/watch?v=EUW7wTBZ2Qk

ਪੰਜਾਬੀ ਗਾਇਕੀ 'ਚ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਗੁਰਦਾਸ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਵੱਲੋਂ ਗਾਇਆ ਛੱਲਾ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਗੁਰਦਾਸ ਮਾਨ ਇੱਕ ਅਜਿਹੇ ਲੋਕ ਗਾਇਕ ਨੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਗੀਤਾਂ 'ਚ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ।ਬਲਕਿ ਸਮੇਂ ਦੇ ਨਾਲ-ਨਾਲ ਚਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਵੀ ਆਪਣੇ ਗੀਤਾਂ 'ਚ ਪੇਸ਼ ਕੀਤਾ ਹੈ ।

ਭਾਵੇਂ ਉਹ ਗੱਲ ਕਿਰਸਾਨੀ ਦੀ ਹੋਵੇ ,ਨਸ਼ੇ ਦੀ ਜਾਂ ਫਿਰ ਰੋਜ਼ੀ ਰੋਟੀ ਦੀ ਆਪਣੇ ਹਰ ਗੀਤ 'ਚ ਇੱਕ ਅਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਨੇ । ਜਿਸ ਨਾਲ ਸਮਾਜ ਦੇ ਨਵੇਂ ਸਿਰਜਣ ਅਤੇ ਲੋਕਾਂ ਨੂੰ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ ਵੀ ਮਿਲਦੀ ਹੈ । ਇਸ ਵਿਆਹ ਪ੍ਰੋਗਰਾਮ 'ਚ ਜਦੋਂ ਉਹ ਪਰਫਾਰਮ ਕਰ ਰਹੇ ਸਨ ਤਾਂ ਲੋਕ ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖ ਕੇ ਅਸ਼ ਅਸ਼ ਕਰ ਉੱਠੇ ਅਤੇ ਉਨ੍ਹਾਂ ਨੇ ਇਸ ਵਿਆਹ ਸਮਾਗਮ 'ਚ ਆਪਣੇ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਹਰ ਕੋਈ ਉਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ਉਤਾਵਲਾ ਨਜ਼ਰ ਆਇਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network