ਗੁਰਦਾਸ ਮਾਨ ਨੇ ਕਪਿਲ ਸ਼ਰਮਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਜਿਉਂਦੇ ਵੱਸਦੇ ਰਹੋ ਕਪਿਲ’

Written by  Lajwinder kaur   |  February 01st 2023 12:54 PM  |  Updated: February 01st 2023 01:36 PM

ਗੁਰਦਾਸ ਮਾਨ ਨੇ ਕਪਿਲ ਸ਼ਰਮਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਜਿਉਂਦੇ ਵੱਸਦੇ ਰਹੋ ਕਪਿਲ’

punjabi singer gurdas maan image source: Instagram

Gurdas Maan-Kapil Sharma pic viral: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ  ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਹਨ । ਬੀਤੇ ਦਿਨੀਂ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦੇ ਨਾਲ ਕਲਾਕਾਰਾਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਉਹ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ਵਿੱਚ ਤਸਵੀਰਾਂ ਪੋਸਟ ਕਰ ਰਹੇ ਹਨ। ਜਿਨ੍ਹਾਂ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਦੇਬੀ ਮਖਸੂਸਪੁਰੀ ਦੀ ਆਪਣੀ ਪਤਨੀ ਦੇ ਨਾਲ ਇਹ ਤਸਵੀਰ; ਫੈਨਜ਼ ਲੁੱਟਾ ਰਹੇ ਨੇ ਪਿਆਰ

ਜਲਦ ਹੀ ਕਪਿਲ ਸ਼ਰਮਾ ਦੇ ਸ਼ੋਅ ‘ਚ ਆਉਣਗੇ ਨਜ਼ਰ

ਗੁਰਦਾਸ ਮਾਨ ਸਾਬ੍ਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਦੇਖ ਸਕਦੇ ਹੋ ਗੁਰਦਾਸ ਮਾਨ ਸਾਬ੍ਹ ਪੀਲੇ ਰੰਗ ਵਾਲੇ ਸੋਫੇ ਉੱਤੇ ਬੈਠੇ ਹੋਏ ਨੇ ਤੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਘੁੱਟ ਕੇ ਜੱਫ਼ੀ ਪਾਈ ਹੋਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘Coming soon! ਪਿਆਰ ਅਤੇ ਸਤਿਕਾਰ ਆਪਸੀ ਹੈ ?? ਜਿਉਂਦਾ ਵੱਸਦਾ ਰਹੋ ਕਪਿਲ’। ਇਸ ਤਸਵੀਰ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

kapil sharma show with gurdas maan image source: Instagram

ਪੁਰਾਣੀ ਤਸਵੀਰ

ਬੀਤੇ ਦਿਨੀਂ ਗੁਰਦਾਸ ਮਾਨ ਨੇ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ਵਿੱਚੋਂ ਆਪਣੀ ਜਵਾਨੀ ਸਮੇਂ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਜਿਸ ਵਿੱਚ ਉਹ ਸਰਦਾਰੀ ਲੁੱਕ ਵਿੱਚ ਨਜ਼ਰ ਆ ਰਹੇ ਸਨ। ਫੈਨਜ਼ ਨੂੰ ਇਹ ਪੁਰਾਣੀ ਤਸਵੀਰ ਵੀ ਖੂਬ ਪਸੰਦ ਆਈ ਸੀ।

image source: Instagram

ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’

ਦੱਸ ਦਈਏ 18 ਜਨਵਰੀ ਨੂੰ ਗੁਰਦਾਸ ਮਾਨ ਦਾ ਨਵਾਂ ਗੀਤ ਚਿੰਤਾ ਨਾ ਕਰ ਯਾਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਹਰ ਵਰਗ ਅਤੇ ਹਰ ਉਮਰ ਦੇ ਇਨਸਾਨ ਨੂੰ ਜ਼ਿੰਦਗੀ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਜਿਉਂਣ ਦਾ ਸੁਨੇਹਾ ਦਿੱਤਾ ਸੀ।

gurdas maan new song CHINTA NA KAR YAAR released image source: Instagram

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network