ਦੇਖੋ ਵੀਡੀਓ : ਗੁਰੀ ਦੇ ਨਵੇਂ ਗੀਤ ‘Lambo Car’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਛਾਇਆ ਟਰੈਂਡਿੰਗ ‘ਚ

written by Lajwinder kaur | November 27, 2020

ਪੰਜਾਬੀ ਗਾਇਕ ਗੁਰੀ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਨਵੇਂ ਗੀਤ ‘Lambo Car’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ । ਇਸ ਚੱਕਵੀਂ ਰੋਮਾਂਟਿਕ ਬੀਟ ਵਾਲੇ ਸੌਂਗ ਨੂੰ ਗੁਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਫੀਮੇਲ ਵੋਕਲ Simar Kaur ਨੇ ਦਿੱਤੀ ਹੈ ।

guri pic  ਹੋਰ ਪੜ੍ਹੋ : ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ, ਗਾਇਕ ਹਰਫ ਚੀਮਾ ਨੇ ਦਰਸ਼ਕਾਂ ਨਾਲ ਕੀਤੀਆਂ ਸਾਂਝੀਆਂ

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੁਰੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਸੁੱਖੀ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Satti Dhillon ਨੇ ਡਾਇਰੈਕਟ ਕੀਤਾ ਹੈ । ਗੀਤ ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਗੁਰੀ ਤੇ ਬਾਲੀਵੁੱਡ ਐਕਟਰੈੱਸ ਨੇਹਾ ਸ਼ਰਮਾ । Geet MP3 ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

inside pic of guri new song lambo car

ਜੇ ਗੱਲ ਕਰੀਏ ਗੁਰੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਿਕੰਦਰ 2 ਦੇ ਨਾਲ ਕਦਮ ਰੱਖ ਚੁੱਕੇ ਨੇ । ਬਹੁਤ ਜਲਦ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

inside pic of lambo car song out now

0 Comments
0

You may also like