ਗੁਰਜੈਜ਼ ਤੇ ਆਰ ਨੇਤ ਆਪਣੇ ਨਵੇਂ ਗੀਤ ‘AVERAGE’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | June 08, 2020

ਪੰਜਾਬੀ ਗਾਇਕ ਗੁਰਜੈਜ਼ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਐਵਰੇਜ(Average) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਜੈਜ਼ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਪੰਜਾਬੀ ਗਾਇਕ ਆਰ ਨੇਤ ਗਾਣੇ 'ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । Vote for your favourite : https://www.ptcpunjabi.co.in/voting/ ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲ ਆਰ ਨੇਤ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Sycostyle Music ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਬਦਨਾਮ ਬੰਦੇ ਹੋਰਾਂ ਵੱਲੋਂ ਤਿਆਰ ਕੀਤਾ ਹੈ । ਗਾਣੇ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਜੈਜ਼, ਆਰ ਨੇਤ ਤੇ ਫੀਮੇਲ ਮਾਡਲ ਨੂਰ ਕਵਰ । ਗੀਤ ਨੂੰ ਆਰ ਨੇਤ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ।R Nait ਹੋਰ ਵੇਖੋ:ਬੱਬੂ ਮਾਨ ਦਾ ਨਵਾਂ ਗੀਤ ‘ਕਲਿੱਕਾਂ’ ਛਾਇਆ ਟਰੈਂਡਿੰਗ ‘ਚ, ਗਾਇਕ ਦੱਸ ਰਹੇ ਨੇ ਅਖਾੜਿਆਂ ਦੇ ਇਕੱਠ ਬਾਰੇ, ਦੇਖੋ ਵੀਡੀਓ

ਗੁਰਜੈਜ਼ ਇਸ ਤੋਂ ਪਹਿਲਾਂ ਵੀ ‘ਡ੍ਰੀਮਜ਼’, ‘ਇੰਚ ਦੀ ਕੀ ਗੱਲ’, ‘ਯਾਰਾਂ ਪਿੱਛੇ’ , ‘ਯਾਰੀ ਤੇਰੀ’, ‘ਹੌਂਸਲੇ’, ‘ਗੁੱਸਾ ਜੱਟੀ ਦਾ’  ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ ।Gurjazz

0 Comments
0

You may also like