ਪੰਜਾਬੀ ਗਾਇਕ ਗੁਰਜੈਜ਼ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੰਜਾਬ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
‘ਇੰਚ ਦੀ ਕੀ ਗੱਲ’ ਫੇਮ ਪੰਜਾਬੀ ਗਾਇਕ ਗੁਰਜੈਜ਼ ਬਹੁਤ ਜਲਦ ਆਪਣਾ ਨਵਾਂ ਪੰਜਾਬੀ ਗੀਤ ‘ਪੰਜਾਬ’ ਲੈ ਕੇ ਆਉਣ ਵਾਲੇ ਨੇ । ਗੁਰਜੈਜ਼ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਪੈਸ਼ਨ ‘ਚ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ ।
‘ਪੰਜਾਬ’ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਇਸ ਗੀਤ ਨੂੰ ਗੁਰਜੈਜ਼ ਆਪਣੀ ਦਮਦਾਰ ਆਵਾਜ਼ ਦੇ ਨਾਲ ਪੇਸ਼ ਕਰਨਗੇ । ਇਸ ਗੀਤ ਦੇ ਬੋਲ ਰਾਣਾ ਨੇ ਲਿਖੇ ਨੇ ਤੇ ਮਿਊਜ਼ਿਕ ਸਨੀ ਵਿਰਕ ਦਾ ਹੋਵੇਗਾ । ਇਹ ਗੀਤ 7 ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।
ਜੇ ਗੱਲ ਕਰੀਏ ਗੁਰਜੈਜ਼ ਦੇ ਵਰਕ ਫਰੰਟ ਦੀ ਤਾਂ ਉਹ ‘ਯਾਰਾਂ ਪਿੱਛੇ’, ‘ਯਾਰੀ ਤੇਰੀ’, ‘ਹੌਂਸਲੇ’, ‘ਐਵਰੇਜ’, ‘ਪਹਿਲ ਤੂੰ ਕਰਦੇ’, ‘ਗੁੱਸਾ ਜੱਟੀ ਦਾ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।