
ਗੁਰਲੇਜ ਅਖਤਰ (Gurlej Akhtar) ਅਤੇ ਫਤਿਹ ਵਾਲੀਆ(Fateh Walia) ਦਾ ਨਵਾਂ ਗੀਤ ‘ਜੱਟ ਚੱਲਦੇ’ (Jatt Chalde) ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ‘ਚ ਜੱਟਾਂ ਦੇ ਰੌਅਬ ਦਾਅਬੇ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਜੱਟ ਹੀ ਹਰ ਪਾਸੇ ਛਾਏ ਹੋਏ ਨੇ । ਇਸ ਗੀਤ ਦੇ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲ ਰਿੱਕੀ ਖ਼ਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ ।

ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਅਣਗਿਣਤ ਗੀਤ ਗਾਏ ਹਨ । ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਦੇ ਨਾਲ ਗੁਰਲੇਜ ਅਖਤਰ ਨੇ ਕੋਈ ਗੀਤ ਨਾ ਗਾਇਆ ਹੋਵੇ ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਗਾਇਕਾ ਗੁਰਲੇਜ ਅਖਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੱਕੇ ਰੰਗ’
ਗੁਰਲੇਜ ਅਖਤਰ ਨੇ ਬਹੁਤ ਛੋਟੀ ਜਿਹੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਗੁਰਲੇਜ ਅਖਤਰ ਉਦੋਂ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ।ਜਿਸ ਕਾਰਨ ਪਰਿਵਾਰ ‘ਚ ਵੱਡੀ ਹੋਣ ਦੇ ਨਾਤੇ ਘਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ‘ਤੇ ਆਣ ਪਈ ਸੀ
View this post on Instagram
।
ਜਿਸ ਤੋਂ ਬਾਅਦ ਗੁਰਲੇਜ ਅਖਤਰ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਸੀ ।