ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਬਣਾਇਆ ਖ਼ੂਬਸੂਰਤ ਵੀਡੀਓ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ

written by Shaminder | October 10, 2022 04:45pm

ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ (Kulwinder Kally) ਅਕਸਰ ਆਪਣੇ ਵੀਡੀਓ (Video) ਬਣਾਉਂਦੇ ਰਹਿੰਦੇ ਹਨ । ਹੁਣ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਆਪਣੇ ਹੀ ਇੱਕ ਗੀਤ ‘ਤੇ ਲਿਪ ਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ ।

Gurlej Akhtar,, Image Source : Instagram

ਹੋਰ ਪੜ੍ਹੋ : ਪਰਵੀਨ ਭਾਰਟਾ ਅਤੇ ਲਵਲੀ ਨਿਰਮਾਣ ਇੱਕ ਵਾਰ ਮੁੜ ਤੋਂ ਲੈ ਕੇ ਆਏ ‘ਲਾਕੇਟ’ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਗੁਰਲੇਜ ਅਖਤਰ ਨੇ ਬਹੁਤ ਨਿੱਕੀ ਜਿਹੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗਾਇਕਾ ਬਹੁਤ ਹੀ ਛੋਟੀ ਜਿਹੀ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਉੱਠ ਗਿਆ ਸੀ ।

Gurlej Akhtar With Family Image source : Instagram

ਹੋਰ ਪੜ੍ਹੋ : ਗਾਇਕ ਕਾਕਾ ਦੇ ਲਾਈਵ ਸ਼ੋਅ ‘ਚ ਹੋਇਆ ਹੰਗਾਮਾ, ਬੇਕਾਬੂ ਹੋਈ ਭੀੜ ਨੇ ਸੁੱਟੀਆਂ ਬੋਤਲਾਂ

ਜਿਸ ਤੋਂ ਬਾਅਦ ਘਰ ਚਲਾਉਣ ‘ਚ ਮਦਦ ਲਈ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਲੰਮਾ ਸਮਾਂ ਗਾਇਕੀ ਦੇ ਖੇਤਰ ‘ਚ ਸੰਘਰਸ਼ ਕੀਤਾ ਅਤੇ ਇੱਕ ਕਾਮਯਾਬ ਗਾਇਕਾ ਦੇ ਤੌਰ ‘ਤੇ ਉੱਭਰੀ ।ਅੱਜ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਦੇ ਨਾਲ ਗੁਰਲੇਜ ਅਖਤਰ ਨੇ ਕੋਈ ਗੀਤ ਨਾ ਗਾਇਆ ਹੋਵੇ ।

Kulwinder Kelly- Image Source : Instagram

ਉਨ੍ਹਾਂ ਨੇ ਕੁਲਵਿੰਦਰ ਕੈਲੀ ਦੇ ਨਾਲ ਵਿਆਹ ਕਰਵਾਇਆ ਹੈ । ਉਹ ਵੀ ਵਧੀਆ ਗਾਇਕ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਦੋਵਾਂ ਦਾ ਇੱਕ ਪੁੱਤਰ ਵੀ ਹੈ । ਜਿਸ ਦਾ ਨਾਮ ਦਾਨਵੀਰ ਸਿੰਘ ਹੈ ਅਤੇ ਦਾਨਵੀਰ ਵੀ ਆਪਣੇ ਮਾਪਿਆਂ ਵਾਂਗ ਗਾਉਣ ਦਾ ਸ਼ਂੌਕ ਰੱਖਦਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

You may also like