ਗੁਰਲੇਜ ਅਖਤਰ ਅਤੇ ਰਾਜੀ ਦਾ ਨਵਾਂ ਗੀਤ ‘ਜੱਟ ਦੇ ਖਿਲਾਫ’ ਰਿਲੀਜ਼

written by Shaminder | May 06, 2021 01:06pm

ਗੁਰਲੇਜ ਅਖਤਰ ਅਤੇ ਗਾਇਕ ਰਾਜੀ ਦਾ ਨਵਾਂ ਗੀਤ ‘ਜੱਟ ਦੇ ਖਿਲਾਫ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼ੀਰਾ ਸੇਖੋਂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਇੰਸਪੈਕਟਰ ਨੇ । ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Gurlej Akhtar song Image From Gurlej Akhtar And Raji song

ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਕਾਰਨ ‘ਜੱਗਾ ਜਾਸੂਸ’ ਦੇ ਐਡੀਟਰ ਅਜੈ ਸ਼ਰਮਾ ਦਾ ਦਿਹਾਂਤ 

gurlej Akhtar song

ਇਸ ਗੀਤ ‘ਚ ਇੱਕ ਅਜਿਹੇ ਜੱਟ ਦੀ ਗੱਲ ਕੀਤੀ ਗਈ ਹੈ ਜੋ ਇਲਾਕੇ ‘ਚ ਆਪਣਾ ਪੂਰਾ ਰੋਅਬ ਰੱਖਦਾ ਹੈ । ਪਰ ਜਦੋਂ ਇਸ ਗੱਭਰੂ ਦੀ ਕੋਈ ਰੀਸ ਨਹੀਂ ਕਰ ਸਕਦਾ ਤਾਂ ਉਹੀ ਉਸ ਦੇ ਖਿਲਾਫ ਹੋ ਜਾਂਦਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Gurlej Akhtar Image From Gurlej Akhtar's Instagram

ਪੰਜਾਬ ਦਾ ਸ਼ਾਇਦ ਹੀ ਕੋੋਈ ਗਾਇਕ ਹੋਵੇਗਾ ਜਿਸ ਨਾਲ ਉਸ ਨੇ ਗੀਤ ਨਾ ਗਾਏ ਹੋਣ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ ਅਤੇ ਇਸ ਗੀਤ ਦਾ ਇੱਕ ਵੀਡੀਓ ਗੁਰਲੇਜ ਅਖਤਰ ਨੇ
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

You may also like