ਗੁਰਲੇਜ਼ ਅਖਤਰ ਲਾਕਡਾਊਨ ਦੌਰਾਨ ਪਰਿਵਾਰ ਸਣੇ ਇੰਝ ਬਣਾ ਰਹੇ ਆਪਣੇ ਦਿਨਾਂ ਨੂੰ ਸੁਰੀਲਾ, ਪਤੀ ਹਾਰਮੋਨੀਅਮ ਅਤੇ ਪੁੱਤਰ ਤਬਲੇ ‘ਤੇ ਦੇ ਰਿਹਾ ਸਾਥ

Written by  Shaminder   |  April 20th 2020 12:44 PM  |  Updated: April 20th 2020 12:44 PM

ਗੁਰਲੇਜ਼ ਅਖਤਰ ਲਾਕਡਾਊਨ ਦੌਰਾਨ ਪਰਿਵਾਰ ਸਣੇ ਇੰਝ ਬਣਾ ਰਹੇ ਆਪਣੇ ਦਿਨਾਂ ਨੂੰ ਸੁਰੀਲਾ, ਪਤੀ ਹਾਰਮੋਨੀਅਮ ਅਤੇ ਪੁੱਤਰ ਤਬਲੇ ‘ਤੇ ਦੇ ਰਿਹਾ ਸਾਥ

ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵੀ ਲਾਕ ਡਾਊਨ ਦੌਰਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ । ਇਸ ਲਾਕ ਡਾਊਨ ਦੌਰਾਨ ਉਹ ਜਿੱਥੇ ਆਪਣੇ ਘਰ ਬੈਠ ਕੇ ਵੱਖ- ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ, ਉੱਥੇ ਹੀ ਉਹ ਆਪਣੇ ਰਿਆਜ਼ ਨੂੰ ਵੀ ਪੂਰਾ ਸਮਾਂ ਦੇ ਰਹੇ ਹਨ ।ਜਿਸ ਦੇ ਉਹ ਵੀਡੀਓ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਪਾ ਰਿਹਾ ਹੈ ਧੱਕ

https://www.instagram.com/p/B_JuxenFTqj/

ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦਾਨਵੀਰ ਸਿੰਘ ਅਤੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਦੇ ਨਾਲ ਰਿਆਜ਼ ਕਰਦੇ ਨਜ਼ਰ ਆ ਰਹੇ ਨੇ ।ਕੁਲਵਿੰਦਰ ਕੈਲੀ ਹਾਰਮੋਨੀਅਮ ਵਜਾ ਰਹੇ ਹਨ, ਜਦੋਂ ਕਿ ਦਾਨਵੀਰ ਤਬਲੇ ਤੇ ਸੰਗਤ ਕਰ ਰਿਹਾ ਹੈ ਅਤੇ ਗੁਰਲੇਜ਼ ਅਖਤਰ ਗਾਣਾ ਗਾ ਰਹੇ ਹਨ । ਪੂਰਾ ਪਰਿਵਾਰ ਸੰਗੀਤ ਦੇ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਹੈ ।

https://www.instagram.com/p/B_ChBGblYSh/

ਦੱਸ ਦਈਏ ਕਿ ਗੁਰਲੇਜ਼ ਅਖਤਰ ਜਿੱਥੇ ਬਿਹਤਰੀਨ ਗਾਇਕਾ ਹਨ ਉੱਥੇ ਹੀ ਕੁਲਵਿੰਦਰ ਕੈਲੀ ਵੀ ਖੂਬਸੂਰਤ ਗਾਇਕੀ ਦੇ ਮਾਲਕ ਹਨ ।

https://www.instagram.com/p/B-5BTR4FOQo/

ਇਸ ਗਾਇਕ ਜੋੜੀ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਗਾਇਕੀ ਦੇ ਗੁਰ ਉਨ੍ਹਾਂ ਦੇ ਪੁੱਤਰ ਦਾਨਵੀਰ ‘ਚ ਵੀ ਨਜ਼ਰ ਆਉੇਂਦੇ ਹਨ । ਗੁਰਲੇਜ਼ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਪੰਜਾਬ ਦੇ ਲੱਗਪਗ ਹਰ ਗਾਇਕ ਦੇ ਨਾਲ ਉਨ੍ਹਾਂ ਨੇ ਗੀਤ ਗਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network