ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

written by Shaminder | November 10, 2020

ਗੁਰਲੇਜ ਅਖਤਰ ਦੇ ਘਰ ਖੁਸ਼ੀਆਂ ਦੇ ਖੇੜੇ ਆਏ ਹਨ । ਉਨ੍ਹਾਂ ਦੇ ਭਰਾ ਦਾ ਵਿਆਹ ਹੈ । ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੇ ਭਰਾ ਦੇ ਵਿਆਹ ‘ਚ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ। ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ‘ਚ ਕੌਰ ਬੀ, ਜਸਬੀਰ ਜੱਸੀ ਸਣੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ।

gurlej with Mother

ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਜਿਸ ‘ਚ ਉਨ੍ਹਾਂ ਦੇ ਭਰਾ ਨੂੰ ਵਟਣਾ ਮਲਿਆ ਜਾ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਲੇਜ ਅਖਤਰ ਨੇ ਆਪਣੇ ਭਰਾ ਦੇ ਵਿਆਹ ਦਾ ਕਾਰਡ ਸਾਂਝਾ ਕੀਤਾ ਸੀ ।

ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਭਰਾ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ

gurlej with Family

ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ‘ਚ ਕੀਤੇ ਡਾਂਸ ਦਾ ਵੀਡੀਓ ਵੀ ਸਾਂਝਾ ਕੀਤਾ ਸੀ ।

gurlej

ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਭਰਾ ਨੂੰ ਵਟਣਾ ਮਲਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।

 

View this post on Instagram

 

A post shared by Gurlej Akhtar (@gurlejakhtarmusic) on

0 Comments
0

You may also like