ਗਾਇਕਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਵਾਇਰਲ

Written by  Shaminder   |  May 07th 2022 11:30 AM  |  Updated: May 07th 2022 11:30 AM

ਗਾਇਕਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਵਾਇਰਲ

ਗਾਇਕਾ ਗੁਰਲੇਜ ਅਖਤਰ (gurlej akhtar) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਉਸ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦਾਨਵੀਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਦੋਵੇਂ ਇੱਕ ਗੀਤ ‘ਤੇ ਲਿੱਪ ਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਫਤਿਹ ਵਾਲੀਆ ਦਾ ਨਵਾਂ ਗੀਤ ‘ਜੱਟ ਚੱਲਦੇ’ ਗੀਤ ਰਿਲੀਜ਼

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਵੀ ਮਾਂ ਦਾ ਪੂਰਾ ਸਾਥ ਦੇ ਰਿਹਾ ਹੈ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਣਗਿਣਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ ।

Gurlej Akhtar With son- image From instagram

ਹੋਰ ਪੜ੍ਹੋ : ਗੁਰਲੇਜ਼ ਅਖਤਰ ਨੂੰ ਕਿਸ ਦੀਆਂ ‘ਨੌਨਵੈੱਜ’ ਗਾਲਾਂ ‘ਤੇ ਆਇਆ ਗੁੱਸਾ

ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਦੇ ਨਾਲ ਗੁਰਲੇਜ ਅਖਤਰ ਨੇ ਕੋਈ ਗੀਤ ਨਾ ਗਾਇਆ ਹੋਵੇ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਇੱਕ ਬਿਹਤਰੀਨ ਗਾਇਕ ਹਨ ਅਤੇ ਉਹਨਾਂ ਨੇ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਦੋਵਾਂ ਦਾ ਪੁੱਤਰ ਦਾਨਵੀਰ ਵੀ ਮਾਪਿਆਂ ਦੀਆਂ ਪੈੜਾਂ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਸਿੱਖ ਰਿਹਾ ਹੈ ।

Gurlej Akhtar Family image From instagram

ਦਾਨਵੀਰ ਦਾ ਇੱਕ ਸ਼ਬਦ ਵੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋ ਚੁੱਕਿਆ ਹੈ । ਇਸ ਤੋਂ ਇਲਾਵਾ ਗੁਰਲੇਜ ਅਖਤਰ ਦੇ ਦੋਵੇਂ ਭਰਾ ਅਤੇ ਭੈਣ ਜੈਸਮੀਨ ਅਖਤਰ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network