‘ਮਾਹੀ ਮੇਰਾ ਨਿੱਕਾ ਜਿਹਾ’ ਫ਼ਿਲਮ ਦਾ ਨਵਾਂ ਗੀਤ ਗੁਰਲੇਜ ਅਖਤਰ ਦੀ ਆਵਾਜ਼ ‘ਚ ਰਿਲੀਜ਼

written by Shaminder | May 26, 2022

ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ (Mahi Mera Nikka Jeha) ਦਾ ਟਾਈਟਲ ਟ੍ਰੈਕ ਗੁਰਲੇਜ ਅਖਤਰ (Gurlej Akhtar) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੁਖਰਾਜ ਭੱਲਾ (Pukhraj Bhalla) ਅਤੇ ਹਸ਼ਨੀਨ ਚੌਹਾਨ ‘ਤੇ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਜਗਦੇਵ ਸੇਖੋਂ ਨੇ ਲਿਖੇ ਹਨ ਅਤੇ ਮਿਊਜ਼ਿਕ ਆਰ.ਆਰ. ਰਿਕਾਰਡਜ਼ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

pukhraj bhalla ,, image From Gurlej Akhtar song

ਹੋਰ ਪੜ੍ਹੋ : ਕੁਲਵਿੰਦਰ ਕੈਲੀ ਨੂੰ ਕਿਸ ਗੱਲ ਲਈ ਮਨਾਉਣ ਲੱਗੀ ਗੁਰਲੇਜ ਅਖਤਰ, ਵੇਖੋ ਵੀਡੀਓ

ਗੀਤ ‘ਚ ਹਸ਼ਨੀਨ ਚੌਹਾਨ ਆਪਣੇ ਪਤੀ ਦੀਆਂ ਤਾਰੀਫਾਂ ਕਰਦੀ ਨਜ਼ਰ ਆ ਰਹੀ ਹੈ । ਗੀਤ ‘ਚ ਤੁਸੀਂ ਵੇਖ ਸਕਦੇ ਹੋ ਕਿ ਹਸ਼ਨੀਨ ਚੌਹਾਨ ਅਤੇ ਪੁਖਰਾਜ ਭੱਲਾ ਦੀ ਜੋੜੀ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੁਖਰਾਜ ਭੱਲਾ ਦਾ ਕੱਦ ਬੇਸ਼ੱਕ ਛੋਟਾ ਹੈ । ਪਰ ਇਸਦੇ ਬਾਵਜੂਦ ਵੀ ਦੋਵਾਂ ਦੀ ਬਹੁਤ ਵਧੀਆ ਬਾਂਡਿੰਗ ਵੇਖਣ ਨੂੰ ਮਿਲ ਰਹੀ ਹੈ ।

pukhraj bhalla ,,, image from gurlej akhtar song

ਪੁਖਰਾਜ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਉਹ ‘ਯਾਰ ਜਿਗਰੀ ਕਸੂਤੀ ਡਿਗਰੀ’ ‘ਚ ਵੀ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ । ਉਹ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ‘ਚ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਪਹਿਲੀ ਵਾਰ ਇੱਕਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Hashneen Chouhan-mi

ਇਸ ਫ਼ਿਲਮ ‘ਚ ਦੋਵਾਂ ਪਿਉ ਪੁੱਤਰ ਦੀ ਕਮਿਸਟਰੀ ਵੇਖਣ ਨੂੰ ਮਿਲੇਗੀ । ਦੱਸ ਦਈਏ ਕਿ ਜਸਵਿੰਦਰ ਭੱਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

You may also like