
ਗੁਰਨਾਮ ਭੁੱਲਰ (Gurnam Bhullar) ਅਤੇ ਗੁਰਲੇਜ ਅਖਤਰ (Gurlej Akhtar) ਨਵੇਂ ਸਾਲ ‘ਚ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਨੇ । ਗੁਰਨਾਮ ਭੁੱਲਰ ਨੇ ‘ਕੁੱਲ ਮਿਲਾ ਕੇ ਜੱਟ’ (Kul Mila Ke Jatt ) ਲੇਬਲ ਹੇਠ ਗੀਤ ਰਿਲੀਜ਼ ਕੀਤਾ ਹੈ । ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਗੀਤ ‘ਚ ਇੱਕ ਜੱਟ ਦੇ ਰੌਅਬ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ਦੀ ਫੀਚਰਿੰਗ ‘ਚ ਗੁਰਨਾਮ ਭੁੱਲਰ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਸਾਰਾ ਅਲੀ ਖ਼ਾਨ ਨੂੰ ਬਾਈਕ ‘ਤੇ ਬਿਠਾ ਕੇ ਘੁੰਮਾਉਣਾ ਪਿਆ ਮਹਿੰਗਾ, ਫ਼ਿਲਮ ਦੀ ਯੂਨਿਟ ਦੇ ਖ਼ਿਲਾਫ ਮਾਮਲਾ ਦਰਜ
ਇਸ ਗੀਤ ਨੂੰ ਦੇਸੀ ਜੰਕਸ਼ਨ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਦੇ ਨਾਲ ਹੀ ਗਾਇਕਾ ਗੁਰਲੇਜ ਅਖਤਰ ਨੇ ਵੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ । ਗੁਰਲੇਜ ਅਖਤਰ ਅਜਿਹੀ ਗਾਇਕਾ ਹੈ ਜਿਸ ਨੇ ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਨਾਲ ਗੀਤ ਨਾ ਗਾਇਆ ਹੋਵੇ । ਗੁਰਲੇਜ ਅਖਤਰ ਲੰਮੇਂ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗੁਰਨਾਮ ਭੁੱਲਰ ਨੇ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਹੁਣ ਤੱਕ ਉਹ ਜਿੱਥੇ ਕਈ ਹਿੱਟ ਗੀਤ ਗਾ ਚੁੱਕੇ ਹਨ । ਉੱਥੇ ਹੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ ।
View this post on Instagram