ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਆਪਣੀ ਅਗਲੀ ਫ਼ਿਲਮ 'ਕੋਕਾ' ਦੀ ਪਹਿਲੀ ਝਲਕ ਕੀਤੀ ਸਾਂਝੀ

written by Pushp Raj | April 14, 2022

ਮਸ਼ਹੂਰ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ, ਆਪਣੀ ਆਖਰੀ ਫਿਲਮ 'ਲੇਖ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਹੁਣ ਗੁਰਨਾਮ ਭੁੱਲਰ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਇੱਕ ਹੋਰ ਨਵੀਂ ਫ਼ਿਲਮ 'ਕੋਕਾ' ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ।

ਫ਼ਿਲਮ 'ਕੋਕਾ' ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਨਿਰਮਾਤਾਵਾਂ ਨੇ ਆਖਿਰਕਾਰ ਇਸ ਨੂੰ ਰਿਲੀਜ਼ ਕਰ ਦਿੱਤਾ ਹੈ।

ਫਿਲਮ 'ਕੋਕਾ' ਦੀ ਮੁੱਖ ਜੋੜੀ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਮੋਸ਼ਨ ਪੋਸਟਰ ਵਿੱਚ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਕੈਮਰੇ ਦੇ ਸਾਹਮਣੇ ਖੜ੍ਹੇ ਦਿਖਾਈ ਦੇ ਰਹੇ ਹਨ, ਅਤੇ ਦੋਵਾਂ ਦੇ ਇੱਕ ਝਲਕ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸੁਕਤਾ ਵਧਾ ਦਿੱਤੀ ਹੈ।

 

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨੂੰ ਸ਼ੇਅਰ ਕੀਤਾ ਹੈ। ਇਸ ਮੋਸ਼ਨ ਪੋਸਟਰ ਨੂੰ ਸਾਂਝੇ ਕਰਦਿਆਂ ਨੀਰੂ ਬਾਜਵਾ ਨੇ ਇੱਕ ਖ਼ਾਸ ਕੈਪਸ਼ਨ ਲਿਖਿਆ ਹੈ। ਨੀਰੂ ਨੇ ਕੈਪਸ਼ਨ ਵਿੱਚ ਲਿਖਿਆ, " ਬੇਬੇ ਸੱਚ ਕਹਿੰਦੀ ਹੈ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ❤️Bebe sach kehndi hai pyar di koyi umar nahi hundi!💫 @gurnambhullarofficial #neerubajwa Sorry thohanu thoda #tease kar rahi ah 😊 Ek choti jhalak #poster #trailer #picture abhi baki hai mere dost🙏🏼🧿#staytuned #kokka shining in theatres May 20,2022💫💫

ਹੋਰ ਪੜ੍ਹੋ : ਗੁਰਨਾਮ ਭੁੱਲਰ ਨੇ ਸਟੇਜ 'ਤੇ ਪਹਿਲੀ ਵਾਰ 'ਪੱਕ ਠੱਕ' ਗੀਤ 'ਤੇ ਦਿੱਤੀ ਪਰਫਾਰਮੈਂਸ ,ਵੀਡਿਓ ਇੰਸਟਾਗ੍ਰਾਮ ਤੇ ਕੀਤਾ ਸਾਂਝਾ

ਇਸ ਤੋਂ ਪਹਿਲਾਂ ਗੁਰਨਾਮ ਅਤੇ ਨੀਰੂ ਨੇ ਫਿਲਮ ਦੀ ਘੋਸ਼ਣਾ ਕਰਦੇ ਹੋਏ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਇੱਕ ਹੱਥ ਨਾਲ ਚੁੱਕਦੇ ਹੋਏ ਨੀਰੂ ਦਾ ਦੂਜਾ ਹੱਥ ਫੜਿਆ ਹੋਇਆ ਹੈ। ਰੋਮਾਂਟਿਕ ਪੋਸਟਰ ਨੇ ਬਿਨਾਂ ਸ਼ੱਕ ਸਾਬਤ ਕਰ ਦਿੱਤਾ ਹੈ ਕਿ ਇਸ ਵਿੱਚ ਇੱਕ ਸ਼ਾਨਦਾਰ ਪ੍ਰੇਮ ਕਹਾਣੀ ਹੋਵੇਗੀ।

 

View this post on Instagram

 

A post shared by Neeru Bajwa (@neerubajwa)

You may also like