ਗੁਰਨਾਮ ਭੁੱਲਰ ਚੰਡੀਗੜ੍ਹ 'ਚ ਕਰਨਗੇ ਪਰਫਾਰਮ 

Written by  Shaminder   |  September 29th 2018 09:21 AM  |  Updated: September 29th 2018 09:21 AM

ਗੁਰਨਾਮ ਭੁੱਲਰ ਚੰਡੀਗੜ੍ਹ 'ਚ ਕਰਨਗੇ ਪਰਫਾਰਮ 

ਗੁਰਨਾਮ ਭੁੱਲਰ ਚੰਡੀਗੜ 'ਚ ਹੋਣ ਵਾਲੇ ਬੀਅਰ ਫੈਸਟੀਵਾਲ 'ਚ ਪਰਫਾਰਮ ਕਰਨਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟਰ  ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਚੰਡੀਗੜ੍ਹ 'ਚ ਹਰ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ । ਜਿਸ 'ਚ ਲੋਕ ਇੱਕਠੇ ਹੋ ਕੇ ਸੰਗੀਤ ਅਤੇ ਬੀਅਰ ਦਾ ਲੁਤਫ ਉਠਾ ਕੇ ਆਪਣਾ ਸਮਾਂ ਬਿਤਾਉਂਦੇ ਨੇ । ਇਸ ਦੌਰਾਨ ਹੋਰ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਨੇ ।ਇਹ ਫੈਸਟੀਵਲ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲਦਾ ਰਹੇਗਾ ।

ਹੋਰ ਵੇਖੋ :  ਗੁਰਨਾਮ ਭੁੱਲਰ ਦਾ ਗੀਤ ‘ਤੈਨੂੰ ਲਾਣੇਦਾਰਨੀਏ’ ਪਾ ਰਿਹਾ ਧੁੰਮਾਂ

https://www.instagram.com/p/BoS3H1QgIj0/?hl=en&taken-by=gurnambhullar.official

ਇਸ ਦੌਰਾਨ ਤੁਸੀਂ ਜ਼ਾਇਕੇਦਾਰ ਖਾਣੇ ਦਾ ਮਜ਼ਾ ਵੀ ਉਠਾ ਸਕਦੇ ਹੋ । ਇਸ ਦੌਰਾਨ ਜਿੱਥੇ ਉਹ ਸੰਗੀਤ ਦੀਆਂ ਸੁਰਾਂ ਨਾਲ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ ,ਉੱਥੇ ਹੀ ਵੱਖ-ਵੱਖ ਸੱਭਿਆਚਾਰਾਂ ਦਾ ਸੁਮੇਲ ਵੀ ਇਸ ਮੇਲੇ 'ਚ ਤੁਹਾਨੂੰ ਵੇਖਣ ਨੂੰ ਮਿਲੇਗਾ । ਗੁਰਨਾਮ ਭੁੱਲਰ ਵੀ ਇਸ ਮੇਲੇ 'ਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਉਨ੍ਹਾਂ ਨੇ ਆਪਣੇ ਸਰੋਤਿਆਂ ਲਈ ਇਸ ਮੇਲੇ 'ਚ ਆਉਣ ਲਈ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਪਾਇਆ ਹੈ ।

gurnam bhullar

ਉਨ੍ਹਾਂ ਦੇ ਫੈਨਸ ਨੇ ਵੀ ਇਸ ਪੋਸਟਰ 'ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਇਸ ਨੂੰ ਪਸੰਦ ਕੀਤਾ ਹੈ । ਜੇ ਤੁਸੀਂ ਵੀ ਹੋ ਚੰਡੀਗੜ੍ਹ ਸ਼ਹਿਰ ਦੇ ਨਿਵਾਸੀ ਤਾਂ ਤਿਆਰ ਹੋ ਜਾਓ ਗੁਰਨਾਮ ਭੁੱਲਰ ਦੀ ਪਰਫਾਰਮੈਂਸ ਵੇਖਣ ਲਈ ।ਕਿਉਂਕਿ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਜਿੱਥੇ ਤੁਹਾਡੇ ਲਈ ਜ਼ਾਇਕੇਦਾਰ ਖਾਣਾ ਹੋਵੇਗਾ ,ਉੱਥੇ ਹੀ ਇਸ ਰਾਤ ਨੂੰ ਹੋਰ ਵੀ ਸ਼ਾਨਦਾਰ ਬਨਾਉਣ ਲਈ ਸੰਗੀਤ ਨਾਲ ਜੁੜੇ ਲੋਕ ਸਾਜ਼ ਵਜਾ ਕੇ ਤੁਹਾਡਾ ਮਨੋਰੰਜਨ ਕਰਨਗੇ ਕੁਝ ਲੋਕ ਕਲਾਕਾਰ ਵੀ । ਆਪਣੇ ਵੀਕੇਂਡ ਨੂੰ ਹੋਰ ਵੀ ਸ਼ਾਨਦਾਰ ਬਨਾਉਣ ਲਈ ਤੁਸੀਂ ਅੱਜ ਅਤੇ ਕੱਲ੍ਹ ਗੁਰਨਾਮ ਭੁੱਲਰ ਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਆਪਣੇ ਦਿਨ ਨੂੰ ਹੋਰ ਵੀ ਮਨੋਰੰਜਨ ਭਰਪੂਰ ਬਣਾ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network