ਆਪਣੀ ਅਗਲੀ ਫ਼ਿਲਮ 'ਚ ਸਰਦਾਰੀ ਲੁੱਕ 'ਚ ਨਜ਼ਰ ਆਉਣਗੇ ਗੁਰਨਾਮ ਭੁੱਲਰ

Written by  Shaminder   |  May 28th 2019 01:35 PM  |  Updated: May 28th 2019 01:35 PM

ਆਪਣੀ ਅਗਲੀ ਫ਼ਿਲਮ 'ਚ ਸਰਦਾਰੀ ਲੁੱਕ 'ਚ ਨਜ਼ਰ ਆਉਣਗੇ ਗੁਰਨਾਮ ਭੁੱਲਰ

ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਸਰਦਾਰੀ ਲੁੱਕ 'ਚ ਨਜ਼ਰ ਆ ਰਹੇ ਹਨ । ਇਸ ਲੁੱਕ 'ਚ ਉਹ ਜਚ ਰਹੇ ਹਨ ਅਤੇ ਇਸ ਤਸਵੀਰ ਨੂੰ ਫ਼ਿਲਮ ਸੁਰਖੀ ਬਿੰਦੀ ਦੇ ਸੈੱਟ 'ਤੇ ਲਿਆ ਗਿਆ ਹੈ । ਗੁਰਨਾਮ ਭੁੱਲਰ ਦੀ ਇਹ ਫ਼ਿਲਮ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ:ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਸ਼ੂਟਿੰਗ ‘ਤੇ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਕਰਦੇ ਨੇ ਇਹ ਕੰਮ, ਦੇਖੋ ਵੀਡੀਓ

https://www.instagram.com/p/Bx_dZLbg9mo/

ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਨਾਮ ਭੁੱਲਰ ਦੀ ਫ਼ਿਲਮ ਗੁੱਡੀਆਂ ਪਟੋਲੇ ਵੀ ਆ ਚੁੱਕੀ ਹੈ,ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਅਗਸਤ ਮਹੀਨੇ 'ਚ ਆਉਣ ਵਾਲੀ ਫ਼ਿਲਮ ਤੋਂ ਵੀ ਗੁਰਨਾਮ ਭੁੱਲਰ ਨੂੰ ਬਹੁਤ ਉਮੀਦਾਂ ਹਨ ।

https://www.instagram.com/p/Bx9BD5pAZVK/

ਪਰ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨਾ ਕੁ ਭਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰ ਫਿਲਹਾਲ ਤਾਂ ਗੁਰਨਾਮ ਭੁੱਲਰ ਆਪਣੀ ਇਸ ਨਵੀਂ ਤਸਵੀਰ ਨੂੰ ਲੈ ਕੇ ਚਰਚਾ 'ਚ ਹਨ । ਕਿਉਂਕਿ ਸਰਦਾਰੀ ਲੁੱਕ 'ਚ ਉਹ ਬਹੁਤ ਹੀ ਵਧੀਆ ਲੱਗ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network