ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘Pasand Bangi’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਫਰਸਟ ਲੁੱਕ

written by Lajwinder kaur | February 04, 2021

ਪੰਜਾਬੀ ਗਾਇਕ ਗੁਰਨਾਮ ਭੁੱਲਰ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ । ਪਸੰਦ ਬੰਨਗੀ (Pasand Bangi) ਟਾਈਟਲ ਹੇਠ ਉਹ ਰੋਮਾਂਟਿਕ ਟਰੈਕ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਗੁਰਨਾਮ ਭੁੱਲਰ ਤੇ ਗੁਰਲੇਜ਼ ਅਖਤਰ ਆਪਣੀ ਮਿੱਠੀ ਆਵਾਜ਼ ‘ਚ ਗਾਉਂਦੇ ਹੋਏ ਨਜ਼ਰ ਆਉਣਗੇ । gurnam bhulllar image ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਬਹੁਤ ਜਲਦ ਬਣਨ ਵਾਲੀ ਹੈ ਮਾਂ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ ਤੇ ਨਾਲ ਮੰਗੀਆਂ ਅਸੀਸਾਂ
ਗਾਇਕ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗਾਣੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਸੋਸ਼ਲ ਮੀਡੀਆ ਉੱਤੇ ਪੋਸਟਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ  ਹੈ। image of gurnam bhullar new song poster ਇਸ ਗੀਤ ਦੇ ਬੋਲ ਰੋਨੀ ਅਜਨਾਲੀ ਤੇ ਗਿੱਲ ਮਛਰਾਏ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਸੁਣਨ ਨੂੰ ਮਿਲੇਗਾ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਗੁਰਨਾਮ ਭੁੱਲਰ ਤੇ ਫੀਮੇਲ ਮਾਡਲ Sruishty Mann । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ । ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। image of gurnam bhullar instagram  

 

0 Comments
0

You may also like