ਗੁਰਨਾਮ ਭੁੱਲਰ ਦੇ ਭਾਜੀ ਦਾ ਹੋਇਆ ਦਿਹਾਂਤ, ਇੰਸਟਾਗ੍ਰਾਮ ‘ਤੇ ਪਾਈ ਭਾਵੁਕ ਪੋਸਟ

Written by  Shaminder   |  October 02nd 2020 12:19 PM  |  Updated: October 02nd 2020 12:19 PM

ਗੁਰਨਾਮ ਭੁੱਲਰ ਦੇ ਭਾਜੀ ਦਾ ਹੋਇਆ ਦਿਹਾਂਤ, ਇੰਸਟਾਗ੍ਰਾਮ ‘ਤੇ ਪਾਈ ਭਾਵੁਕ ਪੋਸਟ

ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਕਿ ‘ਭਾਜੀ ਮੈਨੂੰ ਨਹੀਂ ਪਤਾ ਯਕੀਨ ਕਿਵੇਂ ਕਰਾਂ ਕਿ ਤੁਸੀਂ ਸਾਡੇ ਨਾਲ ਨਹੀਂ ਹੋ । ਕਿਵੇਂ ਯਕੀਨ ਕਰਾਂ ਕਿ ਜਦੋਂ ਮੈਂ ਕਿਸੇ ਵੀ ਮੁਸੀਬਤ ‘ਚ ਹੋਊਂਗਾ ਸਭ ਤੋਂ ਪਹਿਲੀ ਕਾਲ ਤੁਹਾਡੀ ਹੁਣ ਨਹੀਂ ਆਉਣੀ

Gurnam Bhullar Gurnam Bhullar

ਮੇਰੀ ਜ਼ਿੰਦਗੀ ‘ਚ ਮੇਰੇ ਲਈ ਸਭ ਤੋਂ ਔਖਾ ਦਿਨ, ਇਹ ਘਾਟਾ ਮੈਂ ਨਹੀਂ ਭੁੱਲੂਗਾਂ, ਪਤਾ ਨਹੀਂ ਰੱਬ ਦੀ ਕੀ ਮਰਜ਼ੀ’ । ਗੁਰਨਾਮ ਭੁੱਲਰ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਹੋਰ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਹੌਸਲਾ ਦੇ ਰਹੇ ਨੇ ।

ਹੋਰ ਪੜ੍ਹੋ:ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਜੱਟ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Gurnam Bhullar Gurnam Bhullar

ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਫ਼ਿਲਮ ਇੰਡਸਟਰੀ ‘ਚ ਵੀ ਉਹ ਸਰਗਰਮ ਹਨ । ਫ਼ਿਲਮ ‘ਗੁੱਡੀਆਂ ਪਟੋਲੇ’ ਅਤੇ ‘ਸੁਰਖੀ ਬਿੰਦੀ’ ‘ਚ ਆਪਣੀ ਅਦਾਕਾਰੀ ਵਿਖਾ ਕੇ ਉਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।

Gurnam Bhullar Gurnam Bhullar

ਜਲਦ ਹੀ ਉਹ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਵਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network