ਜਲਦ ਹੀ ਆਵੇਗਾ ਗੁਰਨਾਮ ਭੁੱਲਰ ਦਾ ਨਵਾਂ ਗੀਤ ਮਿੱਠੀ-ਮਿੱਠੀ

written by Pushp Raj | December 11, 2021

ਪੌਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ਮਿੱਠੀ-ਮਿੱਠੀ ਦੀ ਇੱਕ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।

Gurnam new project image from Instagram

ਗੁਰਨਾਮ ਭੁੱਲਰ ਨੇ ਆਪਣੀ ਇੰਸਟਾ ਪੋਸਟ ਵਿੱਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, " ਆਹ ਸਰਪ੍ਰਾਈਜ਼ ਇਟਸ ਔਨ ਦਾ ਵੇਅ" ਮਤਲਬ ਕੀ ਜਲਦ ਹੀ ਫੈਨਜ਼ ਨੂੰ ਉਨ੍ਹਾਂ ਵੱਲੋਂ ਸਰਪ੍ਰਾਈਜ਼ ਮਿਲਣ ਵਾਲਾ ਹੈ। ਇਸ ਪੋਸਟ ਨੂੰ ਉਨ੍ਹਾਂ ਨੇ ਦੇਸ ਕਰਿਊ ਅਤੇ ਮੰਨਤ ਮਿਊਜ਼ਿਕ ਗਰੂੱਪ ਨੂੰ ਵੀ ਟੈਗ ਕੀਤਾ ਹੈ।

ਹੋਰ ਪੜ੍ਹੋ : ਕੀ ਸੱਚ ਹੈ ਰਾਖੀ ਸਾਵੰਤ ਦੇ ਵਿਆਹ ਦੀ ਕਹਾਣੀ, ਰਾਖੀ ਦੇ ਪਤੀ ਰਿਤੇਸ਼ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

Gurnam bhullar pic image from google

ਦੱਸ ਦਈਏ ਕਿ ਗੁਰਨਾਮ ਭੁੱਲਰ ਨੇ ਪੌਲੀਵੁੱਡ ਨੂੰ ਕਈ ਮਸ਼ਹੂਰ ਗੀਤ ਜਿਵੇਂ ਉਡਾਰੀਆਂ, ਡਾਈਮੰਡ, ਕਰਮਾਂ ਵਾਲਾ, ਪਸੰਦ ਬਣ ਗਈ ਵਰਗੇ ਕਈ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਗੁਰਨਾਮ ਨੇ ਸੁਰਖੀ ਬਿੰਦੀ, ਗੁੱਡੀਆਂ ਪਟੋਲੇ ਵਰਗੀ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਲਿਆ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਦਾ ਨਵਾਂ ਗੀਤ ਮਿਸਟਰ ਹਰਿਆਣਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਗੁਰਨਾਮ ਭੁੱਲਰ ਦਾ ਜਨਮ ਸਾਲ 1995 ਵਿੱਚ ਫਾਜ਼ਿਲਕਾ ਦੇ ਇੱਕ ਨਿੱਕ ਜਿਹੇ ਪਿੰਡ ਕਮਲਾਵਾਲਾ ਵਿਖੇ ਹੋਇਆ ਹੈ। ਸਕੂਲ ਦੇ ਸਮੇਂ ਤੋਂ ਹੀ ਗੁਰਨਾਮ ਭੁੱਲਰ ਸੱਭਿਆਚਾਰਕ ਪ੍ਰੋਗਰਾਮਾਂ ਤੇ ਗਾਇਕੀ ਦੇ ਕੰਪੀਟੀਸ਼ਨਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂ ਸੀ, ਆਪਣੇ ਇਸੇ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਕਰੀਅਰ ਬਣਾ ਲਿਆ।

Gurnam bhullar image from google

ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਸਾਲ 2014 ਵਿੱਚ ਹੀਰ ਜਿਹੀਆਂ ਕੁੜੀਆਂ ਗੀਤ ਦੇ ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਿਨ੍ਹਾਂ ਤੇਰਾ ਮੈਂ ਕਰਦੀ, ਡਾਈਮੰਡ, ਸ਼ਨੀਵਾਰ, ਡਰਾਈਵਰੀ ਵਰਗੇ ਕਈ ਹਿੱਟ ਗੀਤ ਗਾਏ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਹੁਣ ਵੇਖਣਾ ਹੋਵੇਗਾ ਕਿ ਗੁਰਨਾਮ ਆਪਣੇ ਫੈਨਜ਼ ਲਈ ਕਿਹੜਾ ਨਵਾਂ ਸਰਪ੍ਰਾਈਜ਼ ਲਿਆ ਰਹੇ ਹਨ ਅਤੇ ਉਹ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ।

You may also like