ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਤੂੰ ਜਾਣੇ ਕਰਤਾਰ’ ਹੋਇਆ ਰਿਲੀਜ਼

written by Shaminder | January 04, 2021

ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਤੂੰ ਜਾਣੇ ਕਰਤਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਨਾਮ ਭੁੱਲਰ ਅਤੇ ਦਰਸ਼ਨ ਔਲਖ ਨੇ ਲਿਖੇ ਹਨ । ਇਸ ਗੀਤ ‘ਚ ਉਨ੍ਹਾਂ ਨੇ ਪ੍ਰਮਾਤਮਾ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਕਿਸਾਨਾਂ ਦੀ ਵੀ ਗੱਲ ਕੀਤੀ ਹੈ । gurnam bhullar ਇਸ ਦੇ ਨਾਲ ਕੁਝ ਰੱਜੇ ਪੁੱਜੇ ਲੋਕਾਂ ਦੀ ਗੱਲ ਕੀਤੀ ਹੈ ਜੋ ਮੋਹ ਮਾਇਆ ‘ਚ ਫਸੇ ਰਹਿੰਦੇ ਨੇ ਕੁਝ ਅਜਿਹੇ ਵੀ ਹੁੰਦੇ ਨੇ ਜੋ ਦੋ ਵਕਤ ਦੀ ਰੋਟੀ ਲਈ ਵੀ ਤਰਸਦੇ ਨੇ । ਹੋਰ ਪੜ੍ਹੋ : ਦਿੱਲੀ ਕਿਸਾਨੀ ਮੋਰਚੇ ‘ਚ ਪਹੁੰਚੇ ਗਾਇਕ ਗੁਰਨਾਮ ਭੁੱਲਰ, ਲੰਗਰ ‘ਚ ਰੋਟੀਆਂ ਬਣਾਉਂਦੇ ਆਏ ਨਜ਼ਰ
Gurnam Bhullar ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ‘ਚ ਵੀ ਖ਼ਾਸ ਜਗ੍ਹਾ ਬਣਾਈ ਹੈ । ਜਲਦ ਹੀ ਉਹ ਸੋਨਮ ਬਾਜਵਾ ਦੇ ਨਾਲ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ । Gurnam Bhullar ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਦੀ ਫ਼ਿਲਮ ਸੁਰਖੀ ਬਿੰਦੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ਗੁੱਡੀਆਂ ਪਟੋਲੇ ‘ਚ ਵੀ ਨਜ਼ਰ ਆ ਚੁੱਕੇ ਹਨ ।

0 Comments
0

You may also like