ਝੱਲੇ ਫ਼ਿਲਮ ਦਾ ਦਰਦ ਭਰਿਆ ਨਵਾਂ ਗੀਤ ‘ਪਾਗਲਪਨ’ ਗੁਰਨਾਮ ਭੁੱਲਰ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  November 05th 2019 10:42 AM  |  Updated: November 05th 2019 10:42 AM

ਝੱਲੇ ਫ਼ਿਲਮ ਦਾ ਦਰਦ ਭਰਿਆ ਨਵਾਂ ਗੀਤ ‘ਪਾਗਲਪਨ’ ਗੁਰਨਾਮ ਭੁੱਲਰ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਜੀ ਹਾਂ ਟਾਈਟਲ ਟਰੈਕ ਨੂੰ ਮਿਲੇ ਪਿਆਰ ਤੋਂ ਬਾਅਦ ਇੱਕ ਹੋਰ ਗੀਤ ਪਾਗਲਪਨ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕਰਦਾ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਦਿਲਾਂ ਨੂੰ ਛੂਹਣ ਵਾਲੇ ਬੋਲ ਗੁਰਨਾਮ ਭੁੱਲਰ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਪਾਗਲਪਨ ਸੈਡ ਸੌਂਗ ਹੈ ਜਿਸ ਨੂੰ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਝੱਲੇ ਫ਼ਿਲਮ ਕਮੇਡੀ ਦੇ ਨਾਲ ਦੋ ਝੱਲਿਆਂ ‘ਚ ਪੈਂਦਾ ਹੋਏ ਪਿਆਰ ਦੀ ਕਹਾਣੀ ਹੈ। ਜਿਸ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ ਅਮਰਜੀਤ ਸਿੰਘ ਤੇ ਇਸ ਫ਼ਿਲਮ ‘ਚ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ।

ਬਿੰਨੂ ਤੇ ਸਰਗੁਣ ਤੋਂ ਇਲਾਵਾ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network