ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ ਤਾਂ ਫੈਨਸ ਨੇ ਲਿਖਿਆ 'ਜੂੜੇ 'ਤੇ ਰੁਮਾਲ ਵੇਖ ਕੇ ਆਪਣਾ ਬਚਪਨ ਯਾਦ ਆ ਗਿਆ'

Written by  Aaseen Khan   |  September 12th 2019 01:21 PM  |  Updated: September 12th 2019 01:21 PM

ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ ਤਾਂ ਫੈਨਸ ਨੇ ਲਿਖਿਆ 'ਜੂੜੇ 'ਤੇ ਰੁਮਾਲ ਵੇਖ ਕੇ ਆਪਣਾ ਬਚਪਨ ਯਾਦ ਆ ਗਿਆ'

ਸ਼ੋਸ਼ਲ ਮੀਡੀਆ ਬਚਪਨ ਦੀਆਂ ਯਾਦਾਂ ਸੰਭਾਲਣ ਅਤੇ ਹੋਰਾਂ ਨਾਲ ਵੀ ਇਹਨਾਂ ਯਾਦਾਂ ਨੂੰ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਬਣ ਚੁੱਕਿਆ ਹੈ। ਹਰ ਰੋਜ਼ ਹੀ ਕਿਸੇ ਨਾ ਕਿਸੇ ਸਿਤਾਰੇ ਦੀ ਬਚਪਨ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਅਜਿਹੀ ਹੀ ਤਸਵੀਰ ਇੱਕ ਹੋਰ ਸਾਹਮਣੇ ਆਈ ਹੈ ਜਿਸ ਨੂੰ ਸਾਂਝੀ ਕੀਤਾ ਹੈ ਪੰਜਾਬ ਦੇ ਬਿਹਤਰੀਨ ਕਲਾਕਾਰਾਂ 'ਚੋਂ ਇੱਕ ਗੁਰਪ੍ਰੀਤ ਘੁੱਗੀ ਨੇ। ਉਹਨਾਂ ਦੀ ਬਚਪਨ ਦੀ ਤਸਵੀਰ ਬਲੈਕ ਐਂਡ ਵਾਈਟ ਤਸਵੀਰ ਹੈ ਜਿਸ 'ਚ ਨੰਨ੍ਹੇ ਗੁਰਪ੍ਰੀਤ ਘੁੱਗੀ ਦੇ ਜੂੜੇ 'ਤੇ ਰੁਮਾਲ ਬੰਨ੍ਹਿਆ ਹੈ ਅਤੇ ਲੱਕ 'ਤੇ ਹੱਥ ਰੱਖ ਕੇ ਖੜ੍ਹੇ ਹਨ।

 

View this post on Instagram

 

Garmiayan dey mausam ch thandi thandi advice ????????????? @1469original @1469tees #sector17 #chandigarh #janpath #delhi

A post shared by Gurpreet Ghuggi (@ghuggigurpreet) on

ਉਹਨਾਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਜਦ ਮੇਲੇ 'ਚ ਦੋ ਰੁਪਏ ਦੀ ਫੋਟੋ ਖਿਚਵਾਈ ਦੀ ਹੁੰਦੀ ਸੀ'।ਗੁਰਪ੍ਰੀਤ ਘੁੱਗੀ ਦੀ ਬਚਪਨ ਦੀ ਯਾਦ ਨੂੰ ਦੇਖ ਹਰ ਕੋਈ ਉਹਨਾਂ ਦੀ ਇਸ ਤਸਵੀਰ ਨੂੰ ਪਸੰਦ ਕਿਰ ਰਿਹਾ ਹੈ। ਉਹਨਾਂ ਦੇ ਇੱਕ ਫੈਨ ਨੇ ਲਿਖਿਆ, 'ਜੂੜੇ 'ਤੇ ਰੁਮਾਲ ਵੇਖ ਕੇ ਆਪਣਾ ਬਚਪਨ ਯਾਦ ਆ ਗਿਆ', ਇਸੇ ਤਰ੍ਹਾਂ ਇੱਕ ਹੋਰ ਨੇ ਲਿਖਿਆ 'ਭਲੇ ਵੇਲ਼ੇ... ਜਦੋਂ ਜ਼ਿੰਦਗੀ ਚ ਰੌਣਕ ਹੀ ਰੌਣਕ ਹੁੰਦੀ ਸੀ... ਰੱਜ ਕੇ ਮਾਣਦੇ ਸੀ ਜਦੋਂ ਜ਼ਿੰਦਗੀ ਨੂੰ', ਇੱਕ ਨੇ ਲਿਖਿਆ,'ਬਚਪਨ ਦੀਆਂ ਯਾਦਾਂ' ਆਦਿ। ਅਜਿਹੇ ਬਹੁਤ ਸਾਰੇ ਹੋਰ ਵੀ ਉਹਨਾਂ ਦੇ ਪ੍ਰਸ਼ੰਸਕ ਫੋਟੋ ਦੇ ਹੇਠ ਕਮੈਂਟ ਕਰ ਰਹੇ ਹਨ।

ਹੋਰ ਵੇਖੋ : ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਆਪਣੇ ਪਹਿਲੇ ਟੀਵੀ ਸੀਰੀਅਲ 'ਚੈਂਪੀਅਨ' ਦੀ ਤਸਵੀਰ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

 

View this post on Instagram

 

???? Jad mele ch 2 rupey di photo khichai di hundi c ????

A post shared by Gurpreet Ghuggi (@ghuggigurpreet) on

ਅਰਦਾਸ ਕਰਾਂ ਫ਼ਿਲਮ 'ਚ ਦਮਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗੁਰਪ੍ਰੀਤ ਘੁੱਗੀ ਹਰ ਤਰ੍ਹਾਂ ਦੇ ਰੋਲ 'ਚ ਫਿੱਟ ਬੈਠਦੇ ਹਨ ਭਾਵੇਂ ਕਾਮੇਡੀ ਹੋਵੇ, ਐਕਸ਼ਨ ਜਾਂ ਅਰਦਾਸ ਕਰਾਂ ਫ਼ਿਲਮ ਵਰਗਾ ਕਿਰਦਾਰ ਹਰ ਵਾਰ ਉਹਨਾਂ ਬਾਖੂਬੀ ਨਿਭਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ਰਣਜੀਤ ਬਾਵਾ ਦੀ ਫ਼ਿਲਮ 'ਤਾਰਾ ਮੀਰਾ' 'ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ ਜਿਹੜੀ ਕਿ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network