
ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਉਹ ਅਕਸਰ ਆਪਣੇ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਸ਼ੂਟ ਦੌਰਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਸੱਪ ਨੂੰ ਵਿਖਾਉਂਦੇ ਹੋਏ ਨਜ਼ਰ ਆਏ ਸਨ । ਗੁਰਪ੍ਰੀਤ ਘੁੱਗੀ ਨੇ ਇੱਕ ਹੋਰ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਕਰਮਜੀਤ ਅਨਮੋਲ ਦਾ ਅੱਜ ਹੈ ਜਨਮਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਸੰਘਰਸ਼ ਕਰਕੇ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ
ਇਸ ਵੀਡੀਓ ‘ਚ ਅਦਾਕਾਰ ਗਾਲ੍ਹੜ ਨੂੰ ਵਿਖਾ ਰਿਹਾ ਹੈ । ਜੋ ਕਿ ਖਾਲੀ ਪਈ ਪਲੇਟ ਚੋਂ ਕੁਝ ਬਚਿਆ ਹੋਇਆ ਖਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜਹਾਂ ਦਾਣੇ, ਤਹਾਂ ਖਾਣੇ’। ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸੀਵੀਆ ਦਾ ਦਿਹਾਂਤ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕੋਈ ਸ਼ੱਕ ਨਹੀਂ, ਅੱਲ੍ਹਾ ਨੇ ਜਿਸ ਦਾ ਰਿਜ਼ਕ, ਜਿੱਥੇ ਲਿਖਿਆ ਹੈ ਉਹ ਮਿਲ ਕੇ ਹੀ ਰਹਿੰਦਾ ਹੈ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਲਹਿੰਦੇ ਪੰਜਾਬ ਤੋਂ ਸਲਾਮ ਭਾਜੀ, ਤੁਹਾਡੀ ਆਲ ਟਾਈਮ ਫੇਵਰੇਟ ਦਾਣਾ ਪਾਣੀ ਯਾਦ ਆ ਗਈ’।
ਇੱਕ ਹੋਰ ਯੂਜ਼ਰ ਨੇ ਲਿਖਿਆ ‘ਦਾਣੇ ਦਾਣੇ ‘ਤੇ ਲਿਖਿਆ ਖਾਣ ਵਾਲੇ ਦਾ ਨਾਂਅ’। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਗੁਰਪ੍ਰੀਤ ਘੁੱਗੀ ਕੁਦਰਤ ਦੇ ਬਹੁਤ ਨਜ਼ਦੀਕ ਹਨ ਅਤੇ ਅਕਸਰ ਉਹ ਪਸ਼ੂ ਪੰਛੀਆਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ ।
View this post on Instagram