
ਗੁਰਸ਼ਬਦ (Gurshabad) ਦੀ ਐਲਬਮ ਦਾ ਨਵਾਂ ਗੀਤ ‘ਦੀਵਾਨਾ’ (Deewana )ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦਾ ਕਿੱਡ ਨੇ ।ਗੀਤ ਦੇ ਬੋਲ ਦੀਨ ਵੜਿੰਗ ਨੇ ਲਿਖੇ ਹਨ । ਗੀਤ ‘ਚ ਇਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਗੁਰਸ਼ਬਦ ਆਪਣੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਗੁਰਸ਼ਬਦ ਗੀਤਾਂ ਤੋਂ ਇਲਾਵਾ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਗੁਰਸ਼ਬਦ ਅਮਰਿੰਦਰ ਗਿੱਲ ਦੇ ਨਾਲ ਵੀ ਦਿਖਾਈ ਦੇ ਚੁੱਕੇ ਹਨ ।ਗੁਰਸ਼ਬਦ ਦੇ ਟੱਪੇ ‘ਸਾਡੇ ਪਿੰਡ ਦੇ ਪਾਣੀ ‘ਚ ਘੁਲ ਗਈ ਤੇਰੀ ਤਸਵੀਰ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਗੁਰਸ਼ਬਦ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

ਆਪਣੀ ਮਿੱਠੀ ਆਵਾਜ਼ ਦੇ ਕਰਕੇ ਜਾਣੇ ਜਾਂਦੇ ਗੁਰਸ਼ਬਦ ਦੇ ਗੀਤਾਂ ਨੂੰ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਦਾ ਹੈ ।ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਗੀਤ ਲੈ ਕੇ ਆਉਣਗੇ । ਕਈ ਗੀਤ ਤਾਂ ਦੀਵਾਨਾ ਐਲਬਮ ਚੋਂ ਹੀ ਰਿਲੀਜ਼ ਹੋਣਗੇ । ਜਿਸ ਚੋਂ ਇੱਕ ਤੋਂ ਬਾਅਦ ਇੱਕ ਗੀਤ ਉਹ ਰਿਲੀਜ਼ ਕਰ ਰਹੇ ਹਨ ।ਗੁਰਸ਼ਬਦ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।