ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਲੱਖਾਂ ਲੋਕ,ਬਣਾਇਆ ਰਿਕਾਰਡ
ਗੁਰੂ ਰੰਧਾਵਾ ਜਿਹੜੇ ਕਿਸੇ ਪਹਿਚਾਣ ਦੇ ਮਹੁਤਾਜ ਨਹੀਂ ਹਨ। ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ 'ਤੇ ਸਭ ਤੋਂ ਵੱਧ ਵਿਊਜ਼ ਵਾਲੇ ਗਾਣਿਆਂ 'ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਿਲ ਹੋ ਚੁੱਕੇ ਹਨ। ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਇਤਿਹਾਸ ਰਚਿਆ ਹੈ ਜਿਸ ਦੀ ਜਾਣਕਾਰੀ ਉਹਨਾਂ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਗੁਰੂ ਰੰਧਾਵਾ ਨੇ ਇਸ ਪੋਸਟ 'ਚ ਦਾਅਵਾ ਕੀਤਾ ਹੈ ਕਿ ਭਾਰਤ 'ਚ ਏਨੀ ਵੱਡੀ ਗਿਣਤੀ 'ਚ ਪਹਿਲੀ ਵਾਰ ਦਰਸ਼ਕ ਕੋਈ ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਹਨ।
ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ,'1.25 ਲੱਖ ਤੋਂ ਵੱਧ ਲੋਕ ਮੇਰੀ ਲਾਈਵ ਪਰਫਾਰਮੈਂਸ ਦੇਖਣ ਲਈ ਰਾਜਸਥਾਨ ਦੇ ਕੋਟਾ 'ਚ ਇਕੱਠੇ ਹੋਏ ਅਤੇ ਇਹ ਇੱਕ ਰਿਕਾਰਡ ਹੈ ਜਦੋਂ ਕੋਈ ਲਾਈਵ ਸ਼ੋਅ ਦੇਖਣ ਲਈ ਭਾਰਤ 'ਚ ਏਨੀ ਵੱਡੀ ਗਿਣਤੀ 'ਚ ਦਰਸ਼ਕ ਇਕੱਠੇ ਹੋਏ ਹਨ। ਇਤਿਹਾਸ ਬਣ ਚੁੱਕਿਆ ਹੈ। ਹਰ ਕਿਸੇ ਦਾ ਆਉਣ ਲਈ ਬਹੁਤ ਧੰਨਵਾਦ।
ਦੱਸ ਦੱਸੀਏ ਗੁਰੂ ਰੰਧਾਵਾ ਜਿੰਨ੍ਹਾਂ ਨੇ ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰ ਬਾਲੀਵੁੱਡ ਅਤੇ ਦੁਨੀਆ ਭਰ ਦੇ ਵੱਡੇ ਗਾਇਕਾਂ ਦੀ ਲਿਸਟ 'ਚ ਆਪਣਾ ਨਾਮ ਸ਼ੁਮਾਰ ਕੀਤਾ ਹੈ। ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਨਾਲ ਵੀ ਗਾਣਾ ਕਰ ਚੁੱਕੇ ਹਨ ਜਿਹੜਾ ਗੋਲਬਲੀ ਹਿੱਟ ਸਾਬਿਤ ਹੋਇਆ ਹੈ। ਹੁਣ ਇਹ ਰਿਕਾਰਡ ਉਹਨਾਂ ਦੀ ਇੱਕ ਹੋਰ ਉਪਲਬਧੀ ਹੈ।