ਗੁਰੂ ਰੰਧਾਵਾ ਦੇ ਨਵੇਂ ਗਾਣੇ ‘ਇਸ਼ਕ ਤੇਰਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Rupinder Kaler | September 05, 2019

ਗੁਰੂ ਰੰਧਾਵਾ ਦਾ ਨਵਾਂ ਗਾਣਾ ‘ਇਸ਼ਕ ਤੇਰਾ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਇੱਕ ਕਰੋੜ ਤੋਂ ਉਪਰ ਪਹੁੰਚ ਗਈ ਹੈ । ਇਸ ਗਿਣਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਰੰਧਾਵਾ ਦੇ ਚਾਹੁਣ ਵਾਲਿਆਂ ਨੂੰ ਇਹ ਗਾਣਾ ਕਿੰਨਾ ਪਸੰਦ ਆਇਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵੀ ਦਿਖਾਇਆ ਜਾ ਰਿਹਾ ਹੈ ।

ਗੁਰੂ ਰੰਧਾਵਾ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਮਾਂਟਿਕ ਗੀਤ ਹੈ। ਗੀਤ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਗੁਰੂ ਨੇ ਹੀ ਕੀਤਾ ਹੈ। ਗੀਤ ‘ਚ ਬਾਲੀਵੁੱਡ ਅਦਾਕਾਰਾ ਨੁਸ਼ਰਤ ਭਰੂਚਾ ਨੇ ਫੀਮੇਲ ਲੀਡ ਰੋਲ ਨਿਭਾਇਆ ਹੈ ਜਿਸ ਨਾਲ ਗਾਣੇ ਨੂੰ ਚਾਰ ਚੰਨ ਲੱਗ ਜਾਦੇ ਹਨ । ਗੁਰੂ ਅਤੇ ਨੁਸ਼ਰਤ ਦੀ ਕਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।

ਗਾਣੇ ਦਾ ਵੀਡੀਓ ਬੋਲਾਂ ਨਾਲ ਢੁੱਕਦਾ ਹਸੀਨ ਵਾਦੀਆਂ ‘ਚ ਫ਼ਿਲਮਾਇਆ ਗਿਆ ਹੈ ਜਿਸ ਨੂੰ The Lazy 2 ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਪਿਛਲੇ ਦਿਨੀਂ ਫ਼ਿਲਮ ਸਾਹੋ ‘ਚ ਰਿਲੀਜ਼ ਹੋਏ ਉਹਨਾਂ ਦੇ ਗੀਤ ਕਿੰਨੀ ਸੋਹਣੀ ਜਿਹੜਾ 4 ਵੱਖ ਵੱਖ ਭਾਸ਼ਾਵਾਂ ‘ਚ ਰਿਲੀਜ਼ ਹੋਇਆ ਉਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ।

You may also like