ਗੁਰੂ ਰੰਧਾਵਾ ਦਾ ਰੋਮਾਂਟਿਕ ਗੀਤ 'ਇਸ਼ਕ ਤੇਰਾ' ਹੋਇਆ ਰਿਲੀਜ਼, ਨੁਸ਼ਰਤ ਭਰੂਚਾ ਨਾਲ ਨਜ਼ਰ ਆਈ ਸ਼ਾਨਦਾਰ ਕਮਿਸਟਰੀ

Written by  Aaseen Khan   |  September 04th 2019 11:58 AM  |  Updated: September 04th 2019 11:58 AM

ਗੁਰੂ ਰੰਧਾਵਾ ਦਾ ਰੋਮਾਂਟਿਕ ਗੀਤ 'ਇਸ਼ਕ ਤੇਰਾ' ਹੋਇਆ ਰਿਲੀਜ਼, ਨੁਸ਼ਰਤ ਭਰੂਚਾ ਨਾਲ ਨਜ਼ਰ ਆਈ ਸ਼ਾਨਦਾਰ ਕਮਿਸਟਰੀ

ਗੁਰੂ ਰੰਧਾਵਾ ਭਾਰਤ ਦੇ ਹੀ ਨਹੀਂ ਬਲਕਿ ਹੁਣ ਦੁਨੀਆ ਦੇ ਵੱਡੇ ਸਿੰਗਰਾਂ 'ਚ ਗਿਣੇ ਜਾਂਦੇ ਹਨ। ਯੂ ਟਿਊਬ 'ਤੇ ਵਿਊਜ਼ ਦੇ ਮਾਮਲੇ 'ਚ ਹਰ ਵਾਰ ਨਵਾਂ ਰਿਕਾਰਡ ਬਨਾਉਣ ਵਾਲੇ ਗੁਰੂ ਰੰਧਾਵਾ ਆਪਣਾ ਇੱਕ ਹੋਰ ਗੀਤ ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਗੀਤ ਦਾ ਨਾਮ ਹੈ 'ਇਸ਼ਕ ਤੇਰਾ' ਜਿਹੜਾ ਕਿ ਰੋਮਾਂਟਿਕ ਗੀਤ ਹੈ। ਗੀਤ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਗੁਰੂ ਨੇ ਹੀ ਕੀਤਾ ਹੈ। ਗੀਤ 'ਚ ਬਾਲੀਵੁੱਡ ਅਦਾਕਾਰਾ ਨੁਸ਼ਰਤ ਭਰੂਚਾ ਨੇ ਫੀਮੇਲ ਲੀਡ ਰੋਲ ਨਿਭਾਇਆ ਹੈ ਜਿਸ ਨਾਲ ਗਾਣੇ ਨੂੰ ਚਾਰ ਚੰਨ ਲੱਗ ਚੁੱਕੇ ਹਨ।

ਗੁਰੂ ਅਤੇ ਨੁਸ਼ਰਤ ਦੀ ਕਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਗਾਣੇ ਦਾ ਵੀਡੀਓ ਬੋਲਾਂ ਨਾਲ ਢੁੱਕਦਾ ਹਸੀਨ ਵਾਦੀਆਂ 'ਚ ਫ਼ਿਲਮਾਇਆ ਗਿਆ ਹੈ ਜਿਸ ਨੂੰ The Lazy 2 ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਵੀ ਹਰ ਵਾਰ ਦੀ ਤਰ੍ਹਾਂ ਗੁਰੂ ਰੰਧਾਵਾ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਪੰਜਾਬੀ ਤੋਂ ਬਾਅਦ ਹੁਣ ਗੁਰੂ ਰੰਧਾਵਾ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਲੈ ਕੇ ਆ ਰਹੇ ਨੇ ਸਪੈਨਿਸ਼ ਭਾਸ਼ਾ 'ਚ ਇਹ ਗੀਤ

 

View this post on Instagram

 

#ishqtera with @nushratbharucha will be yours on 4th September ❤️ Enjoy your day ?

A post shared by Guru Randhawa (@gururandhawa) on

ਗੁਰੂ ਰੰਧਾਵਾ ਜਿਹੜੇ ਇਸੇ ਤਰ੍ਹਾਂ ਵੱਖਰੇ ਕਿਸਮ ਦੇ ਗੀਤਾਂ ਨਾਲ ਅਕਸਰ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਪਿਛਲੇ ਦਿਨੀਂ ਫ਼ਿਲਮ ਸਾਹੋ 'ਚ ਰਿਲੀਜ਼ ਹੋਏ ਉਹਨਾਂ ਦੇ ਗੀਤ ਕਿੰਨੀ ਸੋਹਣੀ ਜਿਹੜਾ 4 ਵੱਖ ਵੱਖ ਭਾਸਵਾਂ 'ਚ ਰਿਲੀਜ਼ ਹੋਇਆ ਉਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ। ਬਹੁਤ ਜਲਦ ਗੁਰੂ ਰੰਧਾਵਾ ਅੰਤਰਰਾਸ਼ਟਰੀ ਗਾਇਕ ਪਿਟਬੁੱਲ ਨਾਲ ਇੱਕ ਫਰੈਂਚ ਗੀਤ 'ਚ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network