ਸਾਈਕਲ ‘ਤੇ ਸਕੂਲ ਜਾਂਦੇ ਸੀ ਗੁਰੂ ਰੰਧਾਵਾ, ਯਾਦ ਕੀਤੇ ਬਚਪਨ ਦੇ ਦਿਨ

Written by  Lajwinder kaur   |  March 28th 2019 11:17 AM  |  Updated: March 28th 2019 11:17 AM

ਸਾਈਕਲ ‘ਤੇ ਸਕੂਲ ਜਾਂਦੇ ਸੀ ਗੁਰੂ ਰੰਧਾਵਾ, ਯਾਦ ਕੀਤੇ ਬਚਪਨ ਦੇ ਦਿਨ

ਪੰਜਾਬੀ ਸਿੰਗਰ ਗੁਰੂ ਰੰਧਾਵਾ ਜਿਹਨਾਂ ਨੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਜਗਤ ‘ਚ ਆਪਣੀ ਦਮਦਾਰ ਆਵਾਜ਼ ਦੇ ਨਾਲ ਪੂਰੀ ਧੱਕ ਪਾਈ ਹੋਈ ਹੈ। ਗੁਰੂ ਰੰਧਾਵਾ ਜਿਹੜੇ ਮਿੱਟੀ ਦੇ ਨਾਲ ਜੁੜੇ ਹੋਏ ਹਨ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਬੇਹੱਦ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਸਾਈਕਲ ਦੇ ਨਾਲ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਨੇ ਬਹੁਤ ਹੀ ਦਿਲ ਛੂਹਣ ਵਾਲੀ ਕੈਪਸ਼ਨ ਲਿਖੀ ਹੈ, ‘My fav thing as a Child

I still remember my first cycle and the joy of riding it everyday to my school in Dera Baba Nanak from my village.

Smiles on my face while thinking about beautiful days’

ਗੁਰੂ ਰੰਧਾਵਾ ਨੇ ਕਿਹਾ ਕਿ ਜਦੋਂ ਉਹ ਆਪਣੇ ਸਕੂਲ ਵਾਲੇ ਦਿਨਾਂ ਨੂੰ ਯਾਦ ਕਰਦੇ ਹਨ, ਜਦੋਂ ਉਹ ਆਪਣੇ ਪਿੰਡ ਤੋਂ  ਡੇਰਾ ਬਾਬਾ ਨਾਨਕ ਦੇ ਸਕੂਲ ਸਾਈਕਲ ਉੱਤੇ ਜਾਂਦੇ ਸਨ। ਗੁਰੂ ਰੰਧਾਵਾ ਨੇ ਕਿਹਾ ਕਿ ਜ਼ਿੰਦਗੀ 'ਚ ਜਦੋਂ ਵੀ ਉਹ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਨ ਤਾਂ ਚਿਹਰੇ ਉੱਤੇ ਇਕ ਮੁਸਕਰਾਹਟ ਆ ਜਾਂਦੀ ਹੈ।

ਹੋਰ ਵੇਖੋ:ਗੁਰੂ ਰੰਧਾਵਾ ਨੇ ਪਾਈਆਂ ਗੂਗਲ 'ਤੇ ਧੂਮਾਂ

ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਇੰਟਰਨੈਸ਼ਨਲ ਗਾਇਕ ਪਿਟਬੁਲ ਨਾਲ 'ਸਲੋਲੀ ਸਲੋਲੀ' ਗੀਤ ‘ਚ ਨਜ਼ਰ ਆਉਣਗੇ। ਪਿਟਬੁਲ ਨਾਲ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਗੁਰੂ ਰੰਧਾਵਾ ਬਹੁਤ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network