ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਅਤੇ ਕਪਿਲ ਸ਼ਰਮਾ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

written by Lajwinder kaur | October 25, 2021

ਪੰਜਾਬੀ ਗਾਇਕ ਅਤੇ ਬਾਲੀਵੁੱਡ ਗਾਇਕ ਗੁਰੂ ਰੰਧਾਵਾ (Guru Randhawa ) ਜੋ ਕਿ ਆਪਣੇ ਨਵੇਂ ਗੀਤ ‘ਏਸੇ ਨਾ ਛੋੜੋ ਮੂਝੇ’ (Aise Na Chhoro) ਦੇ ਨਾਲ ਖੂਬ ਵਾਹ ਵਾਹੀ ਖੱਟ ਰਹੇ ਹਨ। ਇਹ ਗੀਤ ਅਜੇ ਤੱਕ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਆਪਣੀ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ।

Guru Randhawa

ਹੋਰ  ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅਤੇ ਐਕਟਰ ਅਮਰਿੰਦਰ ਗਿੱਲ (Amrinder Gill) ਅਤੇ ਕਾਮੇਡੀ ਕਿੰਗ ਕਪਿਲ ਸ਼ਰਮਾ (Kapil Sharma) ਦੇ ਨਾਲ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਮੇਰੇ ਪਸੰਦੀਦਾ ਅਮਰਿੰਦਰ ਗਿੱਲ ਭਾਜੀ ਅਤੇ ਕਪਿਲ ਸ਼ਰਮਾ ਭਾਜੀ’ । ਇਸ ਪੋਸਟ ਉੱਤੇ ਵੱਡੀ ਗਿਣਤੀ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਹਰ ਕੋਈ ਇਸ ਤਸਵੀਰ ਦੀ ਤਾਰੀਫ ਕਰ ਰਹੀ ਹੈ। ਚਾਰ ਲੱਖ ਤੋਂ ਵੱਧ ਲਾਈਕਸ ਇਸ ਤਸਵੀਰ ਉੱਤੇ ਆ ਚੁੱਕੇ ਹਨ।

inside image of guru randhawa shared cute pic with amrinder gill and kapil sharma image source- instagram

ਹੋਰ  ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ

ਗੁਰੂ ਰੰਧਾਵਾ, ਅਮਰਿੰਦਰ ਗਿੱਲ ਅਤੇ ਕਪਿਲ ਸ਼ਰਮਾ ਇਹ ਤਿੰਨੋਂ ਕਲਾਕਾਰਾਂ ਦਾ ਸਬੰਧ ਪੰਜਾਬ ਨਾਲ ਹੈ। ਤਿੰਨੋਂ ਕਲਾਕਾਰਾਂ ਨੇ ਆਪਣੀ ਮਿਹਨਤ ਦੇ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ। ਦੱਸ ਦਈਏ ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਗੀਤ ਗਾਏ ਹਨ। ਉਨ੍ਹਾਂ ਨੇ ਆਪਣੇ ਕਈ ਗੀਤਾਂ ਦੇ ਨਾਲ ਕਈ ਰਿਕਾਰਡਜ਼ ਬਣਾਏ ਹਨ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਗਾਇਕਾਂ ਦੇ ਨਾਲ ਵੀ ਗੀਤ ਗਾ ਚੁੱਕੇ ਹਨ।

 

You may also like