
Guru Randhawa-Shehnaaz Gill news: ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੇ ਗੀਤ ‘ਮੂਨ ਰਾਈਜ਼’ ਦਾ ਵੀਡੀਓ ਦਰਸ਼ਕਾਂ ਦੇ ਰੂਬਰ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਨੇ ਸੈੱਟ 'ਤੇ ਆਪਣੇ ਮਿਊਜ਼ਿਕ ਵੀਡੀਓ ਦੇ ਕਈ ਬੀਹਾਈਂਡ ਦਾ ਸੀਨ ਵਾਲੇ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੇ ਸਨ। ਜਿਸ ਵਿੱਚ ਦੋਵਾਂ ਕਲਾਕਾਰਾਂ ਦੀਆਂ ਖੂਬ ਮਸਤੀ ਦੇਖਣ ਨੂੰ ਮਿਲੀਆਂ ਸਨ। ਭੂਸ਼ਣ ਕੁਮਾਰ ਦੁਆਰਾ ਨਿਰਮਿਤ ਐਲਬਮ 'ਮੈਨ ਆਫ ਦਾ ਮੂਨ' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ 'ਮੂਨ ਰਾਈਜ਼' ਦੇ ਆਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਿਫਟੀ ਦੁਆਰਾ ਨਿਰਦੇਸ਼ਤ ਇਸ ਸੰਗੀਤ ਵੀਡੀਓ ਵਿੱਚ ਨਵੀਂ ਆਨਸਕ੍ਰੀਨ ਜੋੜੀ, ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਨੇ ਸ਼ਾਨਦਾਰ ਕਮਿਸਟਰੀ ਸਾਂਝੀ ਕੀਤੀ ਹੈ। ਇਸ ਗੀਤ ਨੂੰ ਗੁਰੂ ਰੰਧਾਵਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਜ਼ਖਮੀ ਹੋਏ ਕਾਰਤਿਕ ਆਰੀਅਨ; ਅਦਾਕਾਰ ਦੀ ਇਸ ਪੋਸਟ ਨੇ ਵਧਾ ਦਿੱਤੀ ਪ੍ਰਸ਼ੰਸਕਾਂ ਦੀ ਚਿੰਤਾ

ਇਸ ਗੀਤ 'ਚ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਲੁੱਕ ਅਤੇ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਦਰਸ਼ਕਾਂ ਨੂੰ ਪਿਆਰ ਦੇ ਹਸੀਨ ਸਫਰ ਉੱਤੇ ਲੈ ਜਾ ਰਿਹਾ ਹੈ। ਜਿਸ ਕਰਕੇ ਯੂਜ਼ਰਸ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਏ ਹਨ ਅਤੇ ਇਸ ਨੂੰ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਾ ਕੇ ਦੇ ਸਕਦੇ ਹੋ।

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਦਾ ਬਾਲੀਵੁੱਡ ਵਿੱਚ ਪੂਰਾ ਸਿੱਕਾ ਚੱਲਦਾ ਹੈ। ਉੱਧਰ ਸ਼ਹਿਨਾਜ਼ ਗਿੱਲ ਵੀ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਨਾਮ ਹੈ, ਜੋ ਕਿ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।