ਸ਼ੂਟਿੰਗ ਦੌਰਾਨ ਜ਼ਖਮੀ ਹੋਏ ਕਾਰਤਿਕ ਆਰੀਅਨ; ਅਦਾਕਾਰ ਦੀ ਇਸ ਪੋਸਟ ਨੇ ਵਧਾ ਦਿੱਤੀ ਪ੍ਰਸ਼ੰਸਕਾਂ ਦੀ ਚਿੰਤਾ

written by Lajwinder kaur | January 10, 2023 01:22pm

Kartik Aaryan news: ਕਾਰਤਿਕ ਆਰੀਅਨ ਜੋ ਕਿ ਸਭ ਤੋਂ ਵੱਧ ਸੁਰਖੀਆਂ ਵਿੱਚ ਰਹਿਣ ਵਾਲੇ ਅਦਾਕਾਰਾਂ ਵਿੱਚੋਂ ਇੱਕ ਹਨ। ਹਾਲ ਹੀ 'ਚ ਉਹ ਨਵਾਂ ਸਾਲ ਮਨਾਉਣ ਲਈ ਪੈਰਿਸ 'ਚ ਸੀ। ਛੁੱਟੀਆਂ ਬਿਤਾਉਣ ਤੋਂ ਬਾਅਦ ਕਾਰਤਿਕ ਇੱਕ ਵਾਰ ਫਿਰ ਕੰਮ ਵਿੱਚ ਰੁੱਝ ਗਏ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਹੈ। ਹਾਲਾਂਕਿ ਫ਼ਿਲਮ ਦੀ ਸ਼ੂਟਿੰਗ ਲਗਪਗ ਪੂਰੀ ਹੋ ਚੁੱਕੀ ਹੈ ਪਰ ਇਕ ਗੀਤ ਦੀ ਸ਼ੂਟਿੰਗ ਹੋਣੀ ਬਾਕੀ ਹੈ। ਹੁਣ ਗਾਣੇ ਦੀ ਸ਼ੂਟਿੰਗ ਦੌਰਾਨ ਕਾਰਤਿਕ ਆਰੀਅਨ ਦੇ ਨਾਲ ਇੱਕ ਛੋਟਾ ਜਿਹਾ ਹਾਦਸਾ ਹੋ ਗਿਆ ਅਤੇ ਉਹ ਜ਼ਖਮੀ ਹੋ ਗਏ। ਅਦਾਕਾਰਾ ਨੇ ਇੱਕ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ : ਫ਼ਿਲਮ ‘ਪਠਾਨ’ ਦਾ ਐਕਸ਼ਨ ਤੇ ਦੇਸ਼ਭਗਤੀ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਸ਼ਾਹਰੁਖ਼, ਜਾਨ ਤੇ ਦੀਪਿਕਾ ਦਾ ਸਵੈਗ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

kartik aaryan image source: Instagram

ਤਸਵੀਰ ਵਿੱਚ ਕਾਰਤਿਕ ਆਰੀਅਨ ਬੈਠੇ ਹੋਏ ਨਜ਼ਰ ਆ ਰਹੇ ਨੇ। ਐਕਟਰ ਨੇ ਬਰਫ਼ ਨਾਲ ਭਰੀ ਬਾਲਟੀ ਵਿੱਚ ਇੱਕ ਪੈਰ ਡੁਬੋਇਆ ਹੈ। ਨੀਲੇ ਪੈਚ ਉਨ੍ਹਾਂ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ 'ਤੇ ਚਿਪਕੇ ਹੋਏ ਨਜ਼ਰ ਆ ਰਹੇ ਹਨ। ਕਾਰਤਿਕ ਨੇ ਕੈਪਸ਼ਨ 'ਚ ਲਿਖਿਆ, 'ਗੋਡੇ ਟੁੱਟ ਗਏ ਹਨ। ਆਈਸ ਬਕੇਟ ਚੈਲੇਂਜ 2023 ਹੁਣ ਸ਼ੁਰੂ ਹੋ ਗਿਆ ਹੈ।

actor KARTIK AARYAN Image Source : Instagram

ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ। ਇਕ ਯੂਜ਼ਰ ਨੇ ਕਿਹਾ, 'ਸਾਡੇ ਲਈ ਆਪਣਾ ਖਿਆਲ ਰੱਖੋ।' ਇਕ ਹੋਰ ਨੇ ਟਿੱਪਣੀ ਕੀਤੀ, 'ਮੇਰੇ ਘਰ ਪੇ ਭੀ ਯੇ ਬਾਲਟੀ ਹੈ।' ਇੱਕ ਯੂਜ਼ਰ ਨੇ ਲਿਖਿਆ, 'ਸ਼ੂਟ ਖਤਮ ਕਰੋ ਅਤੇ ਘਰ ਜਾਓ। ਤੁਹਾਨੂੰ ਆਰਾਮ ਦੀ ਲੋੜ ਹੈ। ਸਰੀਰ ਤੋਂ ਇੰਨਾ ਕੰਮ ਨਾ ਲਵੋ।’

Image Source : Instagram

ਕਾਰਤਿਕ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਨੂੰ ਦੇਖ ਕੇ ਕਈ ਪ੍ਰਸ਼ੰਸਕਾਂ ਨੇ ਦੇਖਿਆ ਕਿ ਉਸਦੇ ਵਾਲਾਂ ਨੂੰ ਕਲਰ ਕੀਤਾ ਗਿਆ ਹੈ। ਅਸਲ 'ਚ ਇਹ ਫ਼ਿਲਮ ਦੇ ਗੀਤ ਲਈ ਉਸ ਦਾ ਲੁੱਕ ਹੈ। ਇਸ ਗੀਤ 'ਚ ਕੀਰਤੀ ਸੈਨਨ ਵੀ ਉਨ੍ਹਾਂ ਨਾਲ ਜੁੜਣਗੇ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ 'ਸ਼ਹਿਜ਼ਾਦਾ' 10 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by KARTIK AARYAN (@kartikaaryan)

You may also like