ਗੁਰਵਿੰਦਰ ਬਰਾੜ ਨੇ ਕਿਹੜੀਆਂ "ਯਾਦਾਂ"ਨੂੰ ਸੰਜੋ ਕੇ ਰੱਖਿਆ ਹੈ ਆਪਣੇ ਦਿਲ 'ਚ ਪੀਟੀਸੀ ਪੰਜਾਬੀ 'ਤੇ 27 ਮਾਰਚ ਨੂੰ ਵੇਖੋ
ਗੁਰਵਿੰਦਰ ਬਰਾੜ ਆਪਣੇ ਦਿਲ 'ਚ ਆਪਣੀ ਪਤਨੀ ਅਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਯਾਦਾਂ ਨੂੰ ਸੰਜੋਈ ਬੈਠੇ ਨੇ ਅਤੇ ਇਨ੍ਹਾਂ ਯਾਦਾਂ ਦਾ ਇੱਕ ਗੁਲਦਸਤਾ ਲੈ ਕੇ ਜਲਦ ਹੀ ਉਹ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਦੇ ਇਸ ਨਵੇਂ ਗੀਤ ਯਾਦਾਂ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੱਲ੍ਹ ਯਾਨੀ ਕਿ ਸਤਾਈ ਮਾਰਚ ਨੂੰ ਕੀਤਾ ਜਾਵੇਗਾ । ਗੁਰਵਿੰਦਰ ਬਰਾੜ ਦੀਆਂ ਯਾਦਾਂ ਦੇ ਇਸ ਗੁਲਦਸਤੇ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਸਵੇਰੇ ਗਿਆਰਾਂ ਵਜੇ ਤੋਂ ਇਸ ਦਾ ਐਕਸਕਲਿਊਸਿਵ ਵੀਡੀਓ ਵੇਖ ਸਕਦੇ ਹੋ ਜੇਕਰ ਤੁਸੀਂ ਵੀ ਫੈਨ ਹੋ ਗੁਰਵਿੰਦਰ ਬਰਾੜ ਦੇ ਤਾਂ ਵੇਖਣਾ ਨਾਂ ਭੁੱਲਣਾ ਉਨ੍ਹਾਂ ਦੀ ਖ਼ਾਸ ਪੇਸ਼ਕਾਰੀ ਯਾਦਾਂ ਸਿਰਫ਼ ਪੀਟੀਸੀ ਪੰਜਾਬੀ 'ਤੇ ।
ਹੋਰ ਵੇਖੋ :ਸਵੀ ਸਿੱਧੂ ਦੀ ਮਦਦ ਕਰਕੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ, ਕਿਹਾ ਗਾਇਕ ਮੀਕਾ ਨੇ
gurvinder brar
ਮੁਕਤਸਰ ਦੇ ਪਿੰਡ ਮਹਾਂਬੱਧਰ ਵਿੱਚ ਜਨਮ ਲੈਣ ਵਾਲੇ ਗੁਰਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ.ਸੀ ਦੀ ਪੜਾਈ ਕੀਤੀ ਹੋਏ ਹੈ । ਇੱਥੋਂ ਤੱਕ ਕਿ ਉਸ ਨੇ ਪੜਾਈ ਖਤਮ ਕਰਦੇ ਸਾਰ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ । ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ ਵਿੱਚ ਖਿਚ ਲਿਆਇਆ ਸੀ ।
ਹੋਰ ਵੇਖੋ :ਸਤਿੰਦਰ ਸੱਤੀ ਦਾ ਨਵਾਂ ਗੀਤ ਤੇਰੇ ਆਲੀ ਸਰਦਾਰਨੀ ਦਾ ਪੀਟੀਸੀ ਪੰਜਾਬੀ ‘ਤੇ ਹੋਏਗਾ ਪ੍ਰੀਮੀਅਰ
gurvinder brar
ਗੁਰਵਿੰਦਰ ਬਰਾੜ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਕੈਸੇਟ ‘ਲੰਬੜਦਾਰਾਂ ਦੇ ਦਰਵਾਜ਼ੇ’ ਸੀ । ਇਹ ਕੈਸੇਟ ਕੋਈ ਖ਼ਾਸ ਨਹੀਂ ਚੱਲ ਸਕੀ ਪਰ ਇਸ ਦੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ । ਇਸ ਸਭ ਦੇ ਚਲਦੇ ਗੁਰਵਿੰਦਰ ਬਰਾੜ ਨੇ ‘ਉਸ ਕਮਲੀ ਦੀਆਂ ਯਾਦਾਂ’ ਦੀ ਤਿਆਰੀ ਕੀਤੀ ਪਰ ਕੁਝ ਕਾਰਨਾਂ ਕਰਕੇ ਇਹ ਵੀ ਲੋਕਾਂ ਵਿੱਚ ਉਸ ਨੂੰ ਸਹੀ ਪਹਿਚਾਣ ਨਾ ਦਿਵਾ ਸਕੀ । ਇਸ ਤੋਂ ਬਾਅਦ ਗੁਰਵਿੰਦਰ ਬਰਾੜ ਨੇ ਇੱਕ ਤੋਂ ਬਾਅਦ ਇੱਕ ‘ਐਤਵਾਰ’ ਅਤੇ ‘ਫੁੱਟਬਾਲ’ ਦੋ ਕੈਸੇਟਾਂ ਸੁਦੇਸ਼ ਕੁਮਾਰੀ ਨਾਲ ਕੱਢੀਆਂ ।