ਕੈਟਰੀਨਾ ਨੇ ਜਾਨਵੀ ਨੂੰ ਖਿਲਾਇਆ ਕੇਕ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ

Written by  Gourav Kochhar   |  June 09th 2018 11:42 AM  |  Updated: June 09th 2018 11:42 AM

ਕੈਟਰੀਨਾ ਨੇ ਜਾਨਵੀ ਨੂੰ ਖਿਲਾਇਆ ਕੇਕ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ

ਅਦਾਕਾਰਾ ਜਾਨਵੀ ਕਪੂਰ ਦੀ ਇੱਕ ਤਸਵੀਰ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਉਹ ਆਪਣੀ ਜਿਮ ਇੰਸਟ੍ਰਕਟਰ ਦੀ ਪਿੱਠ ਤੇ ਸਵਾਰੀ ਕਰਦੇ ਹੋਏ ਨਜ਼ਰ ਆ ਰਹੀ ਸੀ। ਜਾਨਵੀ ਸੋਸ਼ਲ ਮੀਡੀਆ ਤੇ ਖੂਬ ਪਾਪੂਲਰ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵੀ ਵਾਇਰਲ ਹੋ ਜਾਂਦੀਆਂ ਹਨ।ਹੁਣ ਉਨ੍ਹਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਦਾਕਾਰਾ ਕੈਟਰੀਨਾ ਕੈਫ Katrina Kaif ਜਾਨਵੀ ਨੂੰ ਕੇਕ ਖਿਲਾ ਰਹੀ ਹੈ।

https://www.instagram.com/p/BjuYIPyhTbI/

ਇਹ ਵੀਡੀਓ ਜਿਮ ਟ੍ਰੇਨਰ ਯਾਸਮੀਨ ਕਰਾਚੀਵਾਲਾ ਦੇ ਬਰਥਡੇ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਫਿਟਨੈੱਸ ਨੂੰ ਲੈ ਕੇ ਕਾਫੀ ਸੰਜੀਦਾ ਰਹਿਣ ਵਾਲੀ ਜਾਨਵੀ ਕੇਕ ਖਾਣ ਤੋਂ ਮਨ੍ਹਾਂ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਅਦਾਕਾਰਾ ਕੈਟਰੀਨਾ ਕੈਫ Katrina Kaif ਉਨ੍ਹਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਦੇ ਵੱਲ ਕੇਕ ਵਧਾ ਦਿੰਦੀ ਹੈ। ਜਾਨਵੀ ਜਦੋਂ ਇਸ ਤੋਂ ਮਨ੍ਹਾਂ ਕਰਦੀ ਹੈ ਤਾਂ ਉਨ੍ਹਾਂ ਦੀ ਇੱਕ ਸਾਥੀ ਉਨ੍ਹਾਂ ਨੂੰ ਹੱਥਾਂ ਦੇ ਨਾਲ ਕੇਕ ਖਿਲਾ ਦਿੰਦੀ ਹੈ।

https://www.instagram.com/p/BjuAMHGFGg4/

ਯਾਸਮੀਨ ਦੇ ਬਾਰੇ ਵਿੱਚ ਦੱਸ ਦੇਈਏ ਕਿ ਉਹ ਇੱਕ ਸੈਲੀਬ੍ਰੇਟੀ ਫਿਟਨੈੱਸ ਟ੍ਰੇਨਰ ਹੈ। ਉਹ ਕੈਟਰੀਨਾ ਅਤੇ ਆਲੀਆ ਵਰਗੀਆਂ ਤਮਾਮ ਅਦਾਕਾਰਾਂ ਨੂੰ ਟ੍ਰੇਨ ਕਰਦੀ ਹੈ। ਗੱਲ ਕਰੀਏ ਜਾਨਵੀ ਅਤੇ ਕੈਟਰੀਨਾ ਦੇ ਵਰਕ ਫ੍ਰੰਟ ਦੀ ਤਾਂ ਜਾਨਵੀ ਕਪੂਰ ਜਲਦ ਹੀ ਫਿਲਮ ‘ਧੜਕ’ ਤੋਂ ਆਪਣਾ ਬਾਲੀਵੁੱਡ ਡੈਬਿਊ ਕਰੇਗੀ ਅਤੇ ਕੈਟਰੀਨਾ ਕੈਫ ਜਲਦ ਹੀ ਸ਼ਾਹਰੁਖ ਖਾਨ ਦੇ ਨਾਲ ਫਿਲਮ ‘ ਜ਼ੀਰੋ’ ਵਿੱਚ ਨਜ਼ਰ ਆਵੇਗੀ।

https://www.instagram.com/p/BboQKgNlUId/

ਜਾਨਵੀ ਦੀ ਫਿਲਮ ‘ ਧੜਕ’ ਦਾ ਮਿਰਦੇਸ਼ਨ ਸ਼ਸ਼ਾਂਕ ਖੇਤਾਨ ਕਰ ਰਹੇ ਹਨ ਅਤੇ ਫਿਲਮ ਵਿੱਚ ਸ਼ਾਹਿਦ ਕਪੂਰ Shahid Kapoor ਦੇ ਭਰਾ ਈਸ਼ਾਨ ਖੱਟਰ ਜਾਨਵੀ ਦੇ ਓਪੋਜਿਟ ਕੰਮ ਕਰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਅੱਜ ਕੱਲ ਜਾਂ ਤਾਂ ਆਪਣੇ ਵਤੀਰੇ ਕਾਰਨ ਜਾਂ ਆਪਣੇ ਕਰੀਅਰ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸ਼੍ਰੀਦੇਵੀ ਹਮੇਸ਼ਾ ਤੋਂ ਹੀ ਆਪਣੀ ਧੀ ਜਾਨਵੀ ਨੂੰ ਵੱਡੇ ਪਰਦੇ ਤੇ ਦੇਖਣਾ ਚਾਹੁੰਦੀ ਸੀ ਪਰ ਅਫਸੋਸ ਕਿ ਉਹ ਇਹ ਦੇਖਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ। ਹੁਣ ਜਾਨਵੀ ਦੀ ਪਹਿਲੀ ਬਾਲੀਵੁੱਡ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਜਾਨਵੀ ਦੇ ਚਿਹਰੇ ਉੱਤੇ ਪਿਆਰ ਦੇ ਰੰਗ ਲਗਾਉਂਦੇ ਈਸ਼ਾਨ ਖੱਟਰ ਨਜ਼ਰ ਆ ਰਹੇ ਹਨ। ਪਿਆਰ ਦੇ ਇਹ ਰੰਗ ਬਗਾਵਤ ਅਤੇ ਅੰਤ ਦੇ ਅੰਜ਼ਾਮ ਵਿੱਚ ਵੀ ਘੁਲ ਜਾਣਗੇ ਜਦੋਂ ਅਗਲੇ ਮਹੀਨੇ ‘ਧੜਕ’ ਦਰਸ਼ਕਾਂ ਦੇ ਸਾਹਮਣੇ ਹੋਵੇਗੀ।

https://www.instagram.com/p/BjedndtleXc/

ਦੱਸ ਦੇਈਏ ਕਿ ਇਹ ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਦਾ ਬਾਲੀਵੁੱਡ ਡੈਬਿਊ ਹੈ ਅਤੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਦੀ ਦੂਜੀ ਫਿਲਮ। ‘ਧੜਕ’ ਨਾਗਾਰਜੁਨ ਮੰਜੁਲੇ ਦੀ ਮਰਾਠੀ ਫਿਲਮ ਸੈਰਾਟ ਦਾ ਆਫਿਸ਼ਿਅਲ ਹਿੰਦੀ ਰੀਮੇਕ ਹੈ। ਜਿਸਦੇ ਰਾਇਟਸ ਕਰਨ ਜੌਹਰ ਨੇ ਪਹਿਲਾਂ ਹੀ ਲੈ ਲਏ ਸਨ। ਉਨ੍ਹਾਂ ਦੀ ਧਰਮਾ ਪ੍ਰੋਡਕਸ਼ਨ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ ਅਤੇ ਸ਼ਸ਼ਾਂਕ ਖੇਤਾਨ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ 6 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਹੁਣ 20 ਜੁਲਾਈ ਨੂੰ ਰਿਲੀਜ਼ ਹੋਵੇਗੀ |

https://www.instagram.com/p/BhBhZHdnoy9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network