ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਕਾਮਯਾਬੀ ਪਿੱਛੇ ਇਸ ਸ਼ਖਸ ਦਾ ਸਭ ਤੋਂ ਵੱਡਾ ਹੱਥ

Written by  Rupinder Kaler   |  April 09th 2019 11:36 AM  |  Updated: April 09th 2019 11:38 AM

ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਕਾਮਯਾਬੀ ਪਿੱਛੇ ਇਸ ਸ਼ਖਸ ਦਾ ਸਭ ਤੋਂ ਵੱਡਾ ਹੱਥ

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 9 ਅਪ੍ਰੈਲ 1964  ਨੂੰ ਜਲੰਧਰ ਨੇੜਲੇ ਪਿੰਡ ਸਫੀਪੁਰ ਦੇ ਰਹਿਣ ਵਾਲੇ  ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਪਰਿਵਾਰ ਦੀ  ਪਹਿਲੀ ਪੀੜ੍ਹੀ 'ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ।ਹੰਸ ਰਾਜ ਹੰਸ  ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਸਿਤਾਰਾ ਸਿੰਘ ਨਾਂ ਦੇ ਵਿਆਕਤੀ ਨਾਲ ਧਾਰਮਿਕ ਗੀਤ ਗਾਉਂਦੇ ਸਨ ।

https://www.youtube.com/watch?v=v6O_3hZAj3c

ਬਾਅਦ ਵਿੱਚ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ਤੇ ਚਰਨਜੀਤ ਅਹੁਜਾ ਤੋਂ ਉਹਨਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । ਪੂਰਨ ਸ਼ਾਹ ਕੋਟੀ ਹੰਸ ਰਾਜ ਹੰਸ ਤੋਂ ਏਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਹੀ ਹੰਸ ਰਾਜ ਹੰਸ ਨੂੰ ਹੰਸ ਦੀ ਉਪਾਧੀ ਦਿੱਤੀ ਸੀ ।ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਨ ਵਾਲੇ ਹੰਸ ਰਾਜ ਹੰਸ ਨੂੰ  ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।

https://www.youtube.com/watch?v=E5cKUosH5EY

ਸੂਫ਼ੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ। ਉਹ ਲੋਕ ਗੀਤ ਤੇ ਸੂਫ਼ੀ ਗੀਤ ਗਾਉਂਦੇ ਹਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਿਹ ਅਲੀ ਖਾਨ ਨਾਲ 'ਕੱਚੇ ਧਾਗੇ' ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਹੰਸ ਨੇ 'ਨਾਇਕ', 'ਬਲੈਕ', 'ਬਿੱਛੂ' ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ।

https://www.youtube.com/watch?time_continue=279&v=cLtPi3OhpGc

ਹੰਸ ਨੇ 2009 'ਚ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network